08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਹਾਈ ਸਕੂਲ ਟਕਾਲਾ ਦੇ ਖਿਡਾਰੀਆਂ ਵਲੋਂ ਖੇਡਾਂ ਦੌਰਾਨ ਕੀਤਾ ਗਿਆ ਸ਼ਾਨਦਾਰ ਪ੍ਰਦਰਸ਼ਨ

ਬਲਾਚੌਰ, 7 ਨਵੰਬਰ (ਨਰੇਸ਼ ਧੌਲ)-ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ’ਚ ਸਰਕਾਰੀ ਹਾਈ ਸਕੂਲ ਟਕਾਰਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਤਹਿਤ ਪੰਜ ਥੀਮਾਂ ਵਿੱਚ ਭਾਗ ਲਿਆ। ਪੰਜਾਂ ਥੀਮਾਂ ਵਿੱਚ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਰੇ ਥੀਮਾਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 08-11-2026
ਬਲਾਚੌਰ, 7 ਨਵੰਬਰ (ਨਰੇਸ਼ ਧੌਲ)-ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ’ਚ ਸਰਕਾਰੀ ਹਾਈ ਸਕੂਲ ਟਕਾਰਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਤਹਿਤ ਪੰਜ ਥੀਮਾਂ ਵਿੱਚ ਭਾਗ ਲਿਆ। ਪੰਜਾਂ ਥੀਮਾਂ ਵਿੱਚ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਰੇ ਥੀਮਾਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਦੇ ਪ੍ਰਨਵ ਚੌਧਰੀ, ਹੈਵਿਨ ਚੌਧਰੀ ਅਤੇ ਧਰੁਵ ਚੌਧਰੀ ਨੇ ਪਹਿਲਾ ਸਥਾਨ ਨੌਵੀਂ ਜਮਾਤ ਦੇ ਲਾਲ ਚੰਦ ਨੇ ਪਹਿਲਾ ਸਥਾਨ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਤ੍ਰਿਸ਼ਾ ਚੌਧਰੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਬੱਚਿਆਂ ਵਲੋਂ ਸਾਰੇ ਵਰਕਿੰਗ ਮਾਡਲ ਤਿਆਰ ਕੀਤੇ ਗਏ ਸਨ। ਇਸ ਬਾਕਮਾਲ ਪ੍ਰਾਪਤੀ ਦਾ ਸਿਹਰਾ ਸਾਇੰਸ ਅਧਿਆਪਕਾ ਪੂਨਮ ਚੌਧਰੀ ਨੂੰ ਜਾਂਦਾ ਹੈ। ਖਵਾਹਿਸ਼ ਸੇਵਾ ਸੁਸਾਇਟੀ ਵਲੋਂ ਤਿਆਰ ਕੀਤੀ ਗਈ ਉੱਤਮ ਦਰਜੇ ਦੀ ਸਾਇੰਸ ਲੈਬ ਅਤੇ ਰੋਬੋਟਿਕਸ ਏ ਆਈ ਲੈਬ ਦੀ ਬਦੌਲਤ ਬੱਚੇ ਇਹ ਪ੍ਰਾਪਤੀਆਂ ਕਰ ਰਹੇ ਹਨ। ਸਕੂਲ ਮੁਖੀ ਕਿਰਨਾ ਦੇਵੀ ਨੇ ਸਮੂਹ ਸਟਾਫ ਅਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਰਪੋਰੇਟ ਵਿਕਾਸ ਦਾ ਮਾਡਲ, ਮਾਰੂ ਨਸ਼ਿਆਂ ਨੂੰ ਖਤਮ ਨਹੀਂ ਕਰ ਸਕਦਾ-ਕਰਨ ਸਿੰਘ ਰਾਣਾ ਅਗਲੀ ਖ਼ਬਰ ਬਲਦੇਵ ਢੀਂਡਸਾ ਦੇ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉੱਤੇ ਕਰਵਾਇਆ ਗੋਸ਼ਟੀ ਸਮਾਗਮ
Ad Position 24