ਗੁਰਮੇਜ ਕੌਰ ਦਾ ਹੋਇਆ ਸਸਕਾਰ
ਉਸਮਾਨਪੁਰ, 15 ਨਵੰਬਰ (ਸੰਦੀਪ ਮਝੂਰ)- ਪਿੰਡ ਮਝੂਰ ਦੇ ਸਰਪੰਚ ਸੋਹਣ ਲਾਲ ਦੇ ਧਰਮ ਪਤਨੀ ਗੁਰਮੇਜ ਕੌਰ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ, ਉਹ 73 ਵਰ੍ਹਿਆਂ ਦੇ ਸਨ। ਉਨਾਂ ਦੀ ਮ੍ਰਿਤਕ ਦੇਹ ਦਾ ਪਿੰਡ ਮਝੂਰ ਦੇ ਸਮਸ਼ਾਨਘਾਟ ਵਿਖੇ ਸੈਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ।
ਉਸਮਾਨਪੁਰ, 15 ਨਵੰਬਰ (ਸੰਦੀਪ ਮਝੂਰ)- ਪਿੰਡ ਮਝੂਰ ਦੇ ਸਰਪੰਚ ਸੋਹਣ ਲਾਲ ਦੇ ਧਰਮ ਪਤਨੀ ਗੁਰਮੇਜ ਕੌਰ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ, ਉਹ 73 ਵਰ੍ਹਿਆਂ ਦੇ ਸਨ। ਉਨਾਂ ਦੀ ਮ੍ਰਿਤਕ ਦੇਹ ਦਾ ਪਿੰਡ ਮਝੂਰ ਦੇ ਸਮਸ਼ਾਨਘਾਟ ਵਿਖੇ ਸੈਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਉਨ੍ਹਾਂ ਦੇ ਪੁੱਤਰ ਸੁਰਿੰਦਰ ਕੁਮਾਰ ਵਲੋਂ ਅਗਨੀ ਭੇਟ ਕੀਤੀ ਗਈ। ਇਸ ਮੌਕੇ ਸੋਹਣ ਸਿੰਘ, ਹਰਭਜਨ ਸਿੰਘ, ਸੁਨੀਲ ਕੁਮਾਰ, ਲਹਿੰਬਰ ਰਾਮ, ਮਹਿੰਦਰ ਸਿੰਘ ਫੌਜੀ, ਪਾਖਰ ਸਿੰਘ, ਧਿਆਨ ਸਿੰਘ ਨੰਬਰਦਾਰ, ਜਰਨੈਲ ਸਿੰਘ, ਬਲਜਿੰਦਰ ਸਿੰਘ, ਹਰਦੇਵ ਸਿੰਘ, ਜਗਤਾਰ ਸਿੰਘ, ਗੁਰਦੇਵ ਸਿੰਘ, ਗੁਰਦਿਆਲ ਸਿੰਘ, ਸਮੇਤ ਪਿੰਡ ਵਾਸੀ ਅਤੇ ਸਾਂਕ-ਸਬੰਧੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਸਨ। ਇਸ ਮੌਕੇ ਵੱਖ-ਵੱਖ਼ ਸਮਾਜ ਸੇਵੀ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰੀਤਨਿਧੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।