17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪਿੰਡ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ’ਚ ਕੀਰਤਨ ਸਮਾਗਮ ਕਰਵਾਇਆ

ਨਵਾਂਸ਼ਹਿਰ, 17 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੇ ਮਹਾਨ ਕਲਾਕਾਰ ਤੇ ਸੰਗੀਤ ਦੀ ਦੁਨੀਆ ਦੇ ਉਸਤਾਦ ਪ੍ਰੋ. ਸਰੂਪ ਸਿੰਘ ਸਰੂਪ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ, ਹਰਦਿਲਜੀਤ ਸਿੰਘ, ਦੁਖਭੰਜਨ ਸਿੰਘ ਕੈਨੇਡਾ ਅਤੇ ਗੁਰਦੀਪ ਸਿੰਘ ਟੋਨੀ ਨੇ ਸਤਿਗੁਰੂ ਦੀ ਬਖਸ਼ਿਸ਼ ਅਨੁਸਾਰ ਅਖੰਡ ਪਾਠ ਦੇ ਭੋਗ ਉਪਰੰਤ ਪਿੰਡ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ’ਚ ਕੀਰਤਨ ਸਮਾਗਮ ਕਰਵਾਇਆ ਗਿਆ।

Ad Position 21
No active advertisement
ਵੈਨਿਊ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟੀ 18-11-2026
ਨਵਾਂਸ਼ਹਿਰ, 17 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੇ ਮਹਾਨ ਕਲਾਕਾਰ ਤੇ ਸੰਗੀਤ ਦੀ ਦੁਨੀਆ ਦੇ ਉਸਤਾਦ ਪ੍ਰੋ. ਸਰੂਪ ਸਿੰਘ ਸਰੂਪ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਹਰਮਨਜੀਤ ਸਿੰਘ, ਹਰਦਿਲਜੀਤ ਸਿੰਘ, ਦੁਖਭੰਜਨ ਸਿੰਘ ਕੈਨੇਡਾ ਅਤੇ ਗੁਰਦੀਪ ਸਿੰਘ ਟੋਨੀ ਨੇ ਸਤਿਗੁਰੂ ਦੀ ਬਖਸ਼ਿਸ਼ ਅਨੁਸਾਰ ਅਖੰਡ ਪਾਠ ਦੇ ਭੋਗ ਉਪਰੰਤ ਪਿੰਡ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ’ਚ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਸਤਵਿੰਦਰ ਸਿੰਘ ਬੋਦਲਾਂ ਤੇ ਭਾਈ ਮਹਿਤਾਬ ਸਿੰਘ ਜਲੰਧਰ ਵਾਲਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ’ਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਬਲਬੀਰ ਸਿੰਘ ਚੰਗਿਆੜਾ ਨੇ ਆਪਣੇ ਸੰਬੋਧਨ ’ਚ ਪ੍ਰੋ. ਸਰੂਪ ਸਿੰਘ ਦੇ ਜੀਵਨ ’ਤੇ ਪੰਛੀ ਝਾਤ ਪਾਉਂਦਿਆਂ ਆਖਿਆ ਕਿ ਉਨ੍ਹਾਂ ਦੀ ਪ੍ਰੋ. ਸਰੂਪ ਸਿੰਘ ਸਰੂਪ ਨਾਲ ਸੱਠ ਸਾਲ ਦੀ ਸਾਂਝ ਹੈ। ਸਰੂਪ ਸਿੰਘ ਨੇ ਚਰਨ ਸਿੰਘ ਸਫ਼ਰੀ ਦੇ ਲਿਖੇ ਗੀਤ ਗਾਏ ਜੋ ਪੰਜਾਬ ਦੇ ਸਪੀਕਰਾਂ ਵਿੱਚ ਅੱਜ ਤੱਕ ਗੂੰਜ ਰਹੇ ਹਨ। ਉਨ੍ਹਾਂ ਦੇ ਸਰੂਪ ਸੰਗੀਤ ਵਿਦਿਆਲੇ ਨੇ ਸੈਂਕੜੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਦਾਤਾਂ ਦੇ ਕੇ ਮਹਾਨ ਕੀਰਤਨੀਏ ਤੇ ਕਲਾਕਾਰ ਬਣਾਇਆ। ਜਿਨ੍ਹਾਂ ’ਚ ਸੰਸਾਰ ਪ੍ਰਸਿੱਧ ਕੀਰਤਨੀਏ ਗੁਲਬਾਗ ਸਿੰਘ, ਦਿਲਬਾਗ ਸਿੰਘ ਬੋਦਲਾਂ ਜਹੇ ਵੱਡੇ ਨਾ ਵੀ ਸ਼ਾਮਿਲ ਹਨ। ਉਨ੍ਹਾਂ ਦੀ 94 ਸਾਲ ਦੀ ਉਮਰ ’ਚ ਉਹ ਭਾਵੇਂ ਹੁਣ ਤੁਰ ਫਿਰ ਨਹੀਂ ਸਕਦੇ ਪਰ ਫਿਰ ਵੀ ਉਨ੍ਹਾਂ ਦੀ ਸੁਰੀਲੀ ਆਵਾਜ਼ ’ਚ ਉਹੀ ਦਮ ਮੌਜੂੂਦ ਹੈ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨਾਲ ਆਪਣੇ ਸਦਾ ਬਹਾਰ ਗੀਤਾਂ ਦੇ ਮੁਖੜੇ ਵੀ ਸਾਂਝੇ ਕੀਤੇ। ਗੁਰਦੀਪ ਸਿੰਘ ਟੋਨੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਆਉਂਦੀਆਂ ਚੋਣਾਂ ’ਚ ਅਹਿਮ ਭੂਮਿਕਾ ਨਿਭਾਏਗਾ- ਚੰਨੀ ਭਰੋਲੀ ਅਗਲੀ ਖ਼ਬਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਜੀ.ਟੀ.ਬੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੀ ਸ਼ਾਨਦਾਰ ਪ੍ਰਾਪਤੀ- ਜਿੱਤੇ 9 ਇਨਾ...
Ad Position 24