ਕਾਂਗਰਸ ਦੇ ਸੰਭਾਵੀ ਉਮੀਦਵਾਰ ਹੁਸਨ ਲਾਲ ਵਲੋਂ ਪਿੰਡ ਖਮਾਚੋਂ ’ਚ ਚੋਣ ਮੀਟਿੰਗ
ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ)- ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹੁਸਨ ਲਾਲ ਸਾਬਕਾ ਆਈ. ਏ.
ਬੰਗਾ, 23 ਨਵੰਬਰ (ਸੁਰਿੰਦਰ ਸਿੰਘ ਕਰਮ)- ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹੁਸਨ ਲਾਲ ਸਾਬਕਾ ਆਈ. ਏ. ਐਸ ਅਧਿਕਾਰੀ ਅਤੇ ਉਨ੍ਹਾਂ ਦੇ ਸਮਰਥਕ ਅਮਰਜੀਤ ਕਲਸੀ ਅਤੇ ਹੋਰ ਮਦਦਗਾਰਾਂ ਦੇ ਸਹਿਯੋਗ ਨਾਲ ਹਲਕੇ ਦੇ ਪਿੰਡ ਖਮਾਚੋਂ ਵਿੱਚ ਇੱਕ ਭਰਵੀਂ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਹੁਸਨ ਲਾਲ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਪੰਜਾਬ ਤੇ ਪੰਜਾਬੀਆਂ ਦਾ ਭਵਿੱਖ ਸੁਰੱਖਿਅਤ ਹੈ। ਇਸ ਕਰਕੇ ਕਾਂਗਰਸ ਦੀ ਸਰਕਾਰ ਬਣਾਉਣੀ ਸਮੇਂ ਦੀ ਵੱਡੀ ਤੇ ਪਹਿਲੀ ਲੋੜ ਹੈ। ਇਸ ਭਰਵੀਂ ਮੀਟਿੰਗ ’ਚ ਸ਼ਾਮਲ ਹੋਰ ਉਮੀਦਵਾਰਾਂ ਵਿੱਚ ਸਰਪੰਚ ਸ੍ਰੀਮਤੀ ਕੁਲਦੀਪ ਕੌਰ, ਬਲਵੰਤ ਰਾਏ ਪੰਚ, ਬਲਵੀਰ ਸਿੰਘ ਥਿੰਦ, ਤਰਸੇਮ ਲਾਲ ਥਿੰਦ, ਹਰਬਲਾਸ ਥਿੰਦ, ਜੋਗਿੰਦਰ ਰਾਮ ਚੰਦੜ, ਤਰਸੇਮ ਲਾਲ, ਦਰਸ਼ਨ ਰਾਮ, ਮਨਦੀਪ ਕੁਮਾਰ ਥਿੰਦ, ਪ੍ਰੇਮ ਨਾਥ ਬੱਲ, ਰਵੀ ਕੁਮਾਰ ਬੱਲ, ਕੁੰਦਨ ਲਾਲ ਬੱਲ, ਸੁਰਜੀਤ ਕੁਮਾਰ ਸਰੋਆ, ਦੇਵ ਰਾਮ ਵਿਰਦੀ, ਕਿਰਪਾਲ ਕੁਮਾਰ ਥਿੰਦ, ਕਮਲਾ ਰਾਣੀ, ਬੀਬੀ ਭਜਨੋ, ਕੁਸ਼ੱਲਿਆ ਦੇਵੀ, ਦੀਸ਼ੋ, ਕਮਲਜੀਤ ਕੌਰ ਅਤੇ ਪੰਡਿਤ ਜੀ ਆਦਿ ਹਾਜ਼ਰ ਸਨ।