22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਲਾਇਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਹੋਏ ਸੇਵਾ ਪ੍ਰੋਜੈਕਟਾਂ ਦੀ ਗਵਰਨਰ ਲਾਇਨ ਭਾਟੀਆ ਵਲੋਂ ਸ਼ਲਾਘਾ

ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਦੇ ਜ਼ੋਨ ਚੇਅਰਪਰਸਨ ਲਾਇਨ ਮੀਨੂੰ ਭੁੱਟਾ ਵਲੋਂ ਜ਼ਿਲ੍ਹਾ ਗਵਰਨਰ ਲਾਇਨ ਜੀ. ਐਸ.

Ad Position 21
No active advertisement
ਅਜੀਤ ਡੈਸਕ 23-11-2026
ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਦੇ ਜ਼ੋਨ ਚੇਅਰਪਰਸਨ ਲਾਇਨ ਮੀਨੂੰ ਭੁੱਟਾ ਵਲੋਂ ਜ਼ਿਲ੍ਹਾ ਗਵਰਨਰ ਲਾਇਨ ਜੀ. ਐਸ. ਭਾਟੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੂਸਰੀ ਜੋਨ ਐਡਵਾਈਜ਼ਰ ਮੀਟਿੰਗ ਕੀਤੀ ਗਈ। ਇਸ ਦੇ ਨਾਲ ਹੀ ਸਮਾਜ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬਾਬਾ ਗੋਲਾ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵੱਖ-ਵੱਖ ਸੇਵਾ ਪ੍ਰੋਜੈਕਟ ਕੀਤੇ ਗਏ। ਮਾਸਟਰ ਆਫ ਸੈਰੇਮਨੀ ਲਾਇਨ ਕੁਲਵਿੰਦਰ ਸਿੰਘ ਸਿੱਧੂ ਵਲੋਂ ਮੰਚ ਨੂੰ ਸ਼ਾਇਰਾਨਾ ਤਰੀਕੇ ਨਾਲ ਬਾਖੂਬੀ ਚਲਾਇਆ ਗਿਆ। ਇਸ ਮੌਕੇ ਮੀਨੂੰ ਭੂੱਟਾ ਨੇ 12 ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਮੁੱਖ ਰਖਦੇ ਹੋਏ ਬਾਬਾ ਗੋਲਾ ਸਕੂਲ ਬੰਗਾ ਵਿਖੇ 200 ਬੱਚਿਆਂ ਨੂੰ ਸਟੇਸ਼ਨਰੀ, 50 ਲੋੜਵੰਦ ਬੱਚਿਆਂ ਨੂੰ ਆਟਾ ਵੰਡਿਆ, ਬੱਚਿਆਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਬੱਚਿਆਂ ਲਈ ਡੈਂਟਲ ਜਾਂਚ ਕੈਂਪ, ਪੰਜ ਲੋੜਵੰਦ ਲੇਡੀਜ਼ ਨੂੰ ਸਿਲਾਈ ਮਸ਼ੀਨਾਂ ਵੰਡੀਆਂ, ਸਕੂਲ ਦੇ ਅਧਿਆਪਕਾਂ ਲਈ ਸ਼ੂਗਰ ਜਾਂਚ ਕੈਂਪ, ਬੱਚਿਆਂ ਦੀ ਅੱਖਾਂ ਦਾ ਜਾਂਚ ਕੈਂਪ, ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਅਤੇ ਗਮਲੇ ਸਕੂਲ ਨੂੰ ਭੇਂਟ ਕੀਤੇ, ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨਿਤ ਕਰਨਾ, ਬੱਚਿਆਂ ਦਾ ਬਲੱਡ ਗਰੁੱਪ ਟੈਸਟ ਕੈਂਪ ਲਗਾਉਣਾ, 50 ਲੋੜਵੰਦ ਬੱਚਿਆਂ ਨੂੰ ਕੰਬਲ ਵੰਡੇ ਗਏ, ਸਿੱਖ ਨੈਸ਼ਨਲ ਕਾਲਜ ਦੇ ਵਿਦਿਆਰਥੀ ਨੂੰ ਕਾਲਜ ਫੀਸ ਲਈ 13500 ਰੁਪਏ ਦਾ ਚੈੱਕ ਭੇਟ ਕਰਨਾ ਵਰਗੇ ਸੇਵਾ ਕਾਰਜ ਕੀਤੇ ਗਏ। ਇਸ ਵਿਸ਼ੇਸ਼ ਸਮਾਗਮ ਦੌਰਾਨ ਸ਼ਾਮਲ ਮੁੱਖ ਮਹਿਮਾਨ ਡਿਸਟ੍ਰਿਕ ਗਵਰਨਰ ਜੀ. ਐਸ ਭਾਟੀਆ ਨੇ ਲਾਇਨ ਮੀਨੂੰ ਭੂੱਟਾ ਵਲੋਂ ਆਪਣੀ ਅਗਵਾਈ ’ਚ ਕਰਵਾਏ ਸੇਵਾ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਮੀਨੂੰ ਭੂੱਟਾ ਨੂੰ ਇਸ ਸ਼ਲਾਘਾਯੋਗ ਕਦਮ ਦੀ ਵਧਾਈ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਡਿਸਟ੍ਰਿਕ ਅਤੇ ਇੰਟਰਨੈਸ਼ਨਲ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਵਾਇਸ ਡਿਸਟ੍ਰਿਕ ਗਵਰਨਰ-1 ਰਜੀਵ ਖੋਸਲਾ, ਵਾਇਸ ਡਿਸਟ੍ਰਿਕ ਗਵਰਨਰ-2 ਰਜੀਵ ਵਿਗ ਨੇ ਜੋਨ ਚੇਅਰਪਰਸਨ ਮੀਨੂੰ ਭੂੱਟਾ ਦੇ ਨਾਲ ਮਿਲਕੇ ਇਸ ਜੋਨ ਲੈਵਲ ਮੈਗਾ ਸਰਵਿਸ ਪ੍ਰੋਜੈਕਟ ਵਿੱਚ ਸੇਵਾ ਕਰਨ ਵਾਲੇ ਸਾਰੇ ਹੀ ਲਾਇਨ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਿਟਾਇਰ ਆਈ. ਏ. ਐੱਸ ਅਫ਼ਸਰ ਹੁਸਨ ਲਾਲ, ਰੀਜਨ ਚੇਅਰਮੈਨ ਸੰਜੀਵ ਸੂਰੀ, ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਡਿਸਟ੍ਰਿਕ ਚੇਅਰਮੈਨ, ਲਾਇਨਜ਼ ਕਲੱਬ ਗੜ੍ਹਸ਼ੰਕਰ ਸਟਾਰ ਅਤੇ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਅੱਜ ਭਗਵਾਨ ਵਾਲਮੀਕਿ ਤੀਰਥ ਵਿਖੇ ਹੋਵੇਗੀ ਸਰੋਵਰ ਪੂਜਾ, ਮੱਛੀ ਨੂੰ ਪਾਈ ਜਾਵੇਗੀ ਸੋਨੇ ਦੀ ਨੱਥ- ਮਹੰਤ ਮਲਕੀਤ ਨਾਥ ਅਗਲੀ ਖ਼ਬਰ ਕਾਂਗਰਸ ਦੇ ਸੰਭਾਵੀ ਉਮੀਦਵਾਰ ਹੁਸਨ ਲਾਲ ਵਲੋਂ ਪਿੰਡ ਖਮਾਚੋਂ ’ਚ ਚੋਣ ਮੀਟਿੰਗ
Ad Position 24