ਮੰਡੀ ਗੋਬਿੰਦਗੜ੍ਹ, 1 ਜਨਵਰੀ (ਇਕਬਾਲਦੀਪ ਸੰਧੂ)-ਨਵੇਂ ਵਰੇ੍ਹ ਦੀ ਆਮਦ ਤੇ ਗੁਰੂ ਨਾਨਕ ਕਾਲੋਨੀ ਵਾਸੀਆਂ ਨੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਵੰਦਨਾ ਨੇ ਦੱਸਿਆ ਕਿ ਸਾਰਿਆਂ ਦੇ ਸਹਿਯੋਗ ਨੇ ਹਰ ਸਾਲ ਕਈ ਲੰਗਰ ਲਗਾਏ ਜਾਂਦੇ ਹਨ ਜਦਕਿ ਇਸ ਤੋਂ ਪਹਿਲਾਂ ਸ਼ਹੀਦੀ ਸਭਾ ਮੌਕੇ ਵੀ ਲੰਗਰ ਲਗਾਇਆ ਗਿਆ ਸੀ | ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿੱਥੇ ਇਕ ਦੂਜੇ ਨੂੰ ਨਵੇਂ ਵਰੇ੍ਹ ਦੀ ਆਮਦ ਤੇ ਵਧਾਈਆਂ ਦਿੱਤੀਆਂ, ਉੱਥੇ ਸਾਲ ਦੀ ਸ਼ੁਰੂਆਤ ਗੁਰੂ ਸ਼ਬਦਾਂ ਨਾਲ ਕਰਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ | ਇਸ ਮੌਕੇ ਵੰਦਨਾ, ਬਲਵਿੰਦਰ ਕੌਰ, ਮੀਨੂੰ ਸ਼ਰਮਾ, ਸ਼ਾਲੂ ਸ਼ਰਮਾ, ਊਸ਼ਾ, ਅੰਮਿ੍ਤ ਸੰਧੂ, ਨਮਨ, ਕਾਰਤਿਕ, ਪੂਜਾ, ਨੀਰੂ, ਜਸਬੀਰ ਕੌਰ, ਸੁਮਨ, ਕਮਲੇਸ਼, ਪਲਕ, ਸ਼ੀਤਲ, ਜੰਗੀ, ਦੀਪੂ, ਰਾਧਿਕਾ, ਨੀਲਮ, ਤਰਸੇਮ, ਬੰਟੀ, ਵਿੱਕੀ, ਭਾਗ ਸਿੰਘ ਅਤੇ ਭੀਮਸੇਨ ਆਦਿ ਨੇ ਸੇਵਾ ਕੀਤੀ |