ਬਸੀ ਪਠਾਣਾਂ, 1 ਜਨਵਰੀ (ਐਚ.ਐਸ. ਗੌਤਮ)-ਮੁੱਖ ਮਾਰਗ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਬਸੀ ਪਠਾਣਾਂ ਦੀ ਸ਼ਾਖਾ ਵਿਚ ਨਵੇਂ ਸਾਲ ਦੀ ਆਮਦ ਤੇ ਮੈਨੇਜਰ ਬੇਅੰਤ ਬੀਰ ਕੌਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ ਵਿਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਉਨ੍ਹਾਂ ਗਾਹਕਾਂ ਅਤੇ ਸਟਾਫ਼ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਸ਼ਾਖਾ ਮੈਨੇਜਰ ਬੇਅੰਤ ਬੀਰ ਕੌਰ ਨੇ ਰਾਜੇਸ਼ ਸਿੰਗਲਾ ਅਤੇ ਹੋਰ ਆਏ ਗਾਹਕਾਂ ਦਾ ਸਨਮਾਨ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ | ਉਨ੍ਹਾਂ ਗਾਹਕਾਂ ਨੂੰ ਬੈਂਕ ਵਲੋਂ ਸਸਤਾ ਕਾਰ ਲੋਨ ਸਮੇਤ ਹੋਰ ਲਾਭਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਸਟਾਫ਼ ਮੈਂਬਰ ਸਨਦੀਪ ਸਿੰਘ, ਪ੍ਰੀਤਇੰਦਰ ਸਿੰਘ, ਸਾਰੀਕਾ ਸ਼ਰਮਾ, ਸਤਨਾਮ ਸਿੰਘ, ਸੌਰਭ ਵਰਮਾ, ਰਾਜੇਸ਼ ਕੁਮਾਰ, ਰੀਗਨ ਪਰਾਸ਼ਰ ਆਦਿ ਹਾਜ਼ਰ ਸਨ |