21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਨਰੇਗਾ ਕਾਨੂੰਨ ਵਿਰੁੱਧ ਕਾਂਗਰਸ ਵਲੋਂ ਪਿੰਡ ਮਹਿਦੂਦਾਂ 'ਚ ਜ਼ੋਰਦਾਰ ਪ੍ਰਦਰਸ਼ਨ <br/>

Ad Position 21
No active advertisement
ਰੈਲੀ ਕੱਢਣ ਦੌਰਾਨ ਦਿਖਾਈ ਦਿੰਦੇ ਹੋਏ ਪਿੰਡ ਵਾਸੀ ਤੇ ਮਨਰੇਗਾ ਕਾਮੇ | ਅਜੀਤ ਤਸਵੀਰ <br/> 03-01-2026
ਬਸੀ ਪਠਾਣਾਂ, 2 ਜਨਵਰੀ (ਐਚ.ਐਸ.ਗੌਤਮ)-ਭਾਜਪਾ ਦੀ ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਬਦਲਣ ਵਿਰੁੱਧ ਇੱਥੋਂ ਨੇੜਲੇ ਪਿੰਡ ਮਹਿਦੂਦਾਂ ਵਿਚ ਪਿੰਡ ਵਾਸੀਆਂ, ਮਨਰੇਗਾ ਵਰਕਰਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਵਲੋਂ 'ਮਨਰੇਗਾ ਬਚਾਓ' ਮੁਹਿੰਮ ਤਹਿਤ ਡਾ. ਮਨੋਹਰ ਸਿੰਘ ਦੀ ਪ੍ਰਧਾਨਗੀ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਡਾ. ਮਨੋਹਰ ਸਿੰਘ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਡਾ. ਮਨਮੋਹਨ ਸਿੰਘ ਵਾਲੀ ਸਰਕਾਰ ਵਲੋਂ ਸ਼ੁਰੂ ਕੀਤੀ ਹੋਈ ਗ਼ਰੀਬਾਂ ਪੱਖੀ ਨੂੰ ਭਾਜਪਾ ਦੀ ਮੋਦੀ ਹਕੂਮਤ ਖ਼ਤਮ ਕਰਨਾ ਚਾਹੁੰਦੀ ਹੈ ਅਤੇ ਇਸ ਦਾ ਨਵਾਂ ਕਾਨੂੰਨ ਗ਼ਰੀਬ ਵਰਗ ਦੇ ਲੋਕਾਂ ਨਾਲ ਘੋਰ ਬੇਇਨਸਾਫ਼ੀ ਹੈ, ਇਸ ਦਾ ਅਸਰ ਸਿੱਧੇ ਤੌਰ 'ਤੇ ਗ਼ਰੀਬਾਂ ਤੇ ਖ਼ਾਸ ਕਰਕੇ ਦਲਿਤ ਵਰਗ ਦੀ ਰੋਟੀ ਰੋਜ਼ੀ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਨਰੇਗਾ ਸਕੀਮ ਤਹਿਤ ਬਹੁਤ ਘੱਟ ਪਰਿਵਾਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਅਤੇ ਪੰਚਾਇਤ ਮੈਂਬਰ ਨੂੰ ਬਿੱਲਾਂ ਦੀ ਅਦਾਇਗੀ ਸੰਬੰਧੀ ਅਕਸਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਾਮ ਇਸ ਰੁਜ਼ਗਾਰ ਸਕੀਮ ਨਾਲੋਂ ਹਟਾਉਣਾ ਭਾਜਪਾ ਅਤੇ ਆਰ.ਐੱਸ.ਐੱਸ. ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ | ਇਸ ਮੌਕੇ 'ਤੇ ਕਾਂਗਰਸ ਦੇ ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਸਰਪੰਚ ਹਰਪ੍ਰੀਤ ਕੌਰ, ਭਗਵੰਤ ਸਿੰਘ, ਗੁਰੀ ਗੁਰਮ, ਸੁਰਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਬਹਾਦਰ ਸਿੰਘ ਮੇਟ ਮਨਰੇਗਾ, ਗੁਰਤੇਜ ਸਿੰਘ, ਕਮਲਪ੍ਰੀਤ ਸਿੰਘ, ਸੁਰਿੰਦਰ ਸਿੰਘ, ਪਵਨਦੀਪ ਸਿੰਘ, ਕਰਮਜੀਤ ਸਿੰਘ ਢੀਂਡਸਾ, ਰਵਿੰਦਰ ਸਿੰਘ ਰਾਣਾ ਮਨੈਲਾ, ਮਨਜੀਤ ਸਿੰਘ, ਭੀਮ ਚੰਦ ਸ਼ੁਕਲਾ, ਲੱਕੀ ਧੀਮਾਨ, ਕਿਸ਼ੋਰੀ ਲਾਲ, ਜਸਦੀਪ ਸਿੰਘ ਬਹੇੜ, ਭੁਪਿੰਦਰ ਸਿੰਘ ਹੁਸੈਨਪੁਰ, ਸੁੱਖੀ ਬਦੇਸ਼ਾ, ਹਰੀਸ਼ ਸੰਘੋਲ, ਜਸਵਿੰਦਰ ਸਿੰਘ ਮੁਸਤਫਾਬਾਦ, ਰਵਿੰਦਰ ਸਿੰਘ ਕਲੌਂਦੀ, ਬਲਿਹਾਰ ਸਿੰਘ ਤੇ ਉਪਿੰਦਰ ਸਿੰਘ ਗੰਢੂਆਂ ਕਲਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੇ ਕੰਮਾਂ 'ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਧਾਇਕ ਰਾਏ <br/> ਅਗਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ ਦੇ ਵਿਰੋਧ 'ਚ ਬਸਪਾ ਵਲੋਂ ਜ਼ਿਲ੍ਹਾ ਪੱਧਰੀ ਰੋਹ ਭਰਿਆ ਪ੍ਰਦਰਸ਼ਨ <br/>
Ad Position 24