ਖਮਾਣੋਂ, 4 ਫਰਵਰੀ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਭਾਂਬਰੀ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਡੇਰਾ ਬਾਬਾ ਰਾਮ ਦਾਸ, ਬਾਬਾ ਟਹਿਲ ਦਾਸ ਡੇਰਾ ਪਾਓ, ਸਮੂਹ ਨਗਰ ਨਿਵਾਸੀ ਭਾਂਬਰੀ ਵਲੋਂ ਪਿੰਡ ਬਿਲਾਸਪੁਰ ਦੇ ਸਹਿਯੋਗ ਨਾਲ 64ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸ਼ਿੰਗਾਰਾ ਸਿੰਘ ਪ੍ਰਧਾਨ, ਰਾਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਸਰਪੰਚ ਗੁਰਜਪ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੀ ਕੁਮੈਂਟਰੀ ਬਚਿੱਤਰ ਸਿੰਘ ਪਟਵਾਰੀ ਨੇ ਕੀਤੀ | ਝੰਡੀ ਦੀ ਕੁਸ਼ਤੀ ਜੱਸਾ ਬਾਹੜੋਵਾਲ ਅਤੇ ਬੌਬੀ ਖੰਨਾ ਵਿਚਕਾਰ ਹੋਈ | ਦੋਨਾਂ ਪਹਿਲਵਾਨਾਂ ਵਿਚ ਜ਼ਬਰਦਸਤ ਮੁਕਾਬਲਾ ਹੋਇਆ, ਪ੍ਰੰਤੂ ਕੋਈ ਵੀ ਨਤੀਜਾ ਸਾਹਮਣੇ ਨਾ ਆਇਆ, ਅਖੀਰ ਪ੍ਰਬੰਧਕਾਂ ਨੇ ਅੰਕਾਂ ਦੇ ਆਧਾਰ 'ਤੇ ਕੁਸ਼ਤੀ ਕਰਵਾਈ, ਜਿਸ ਦੌਰਾਨ ਬੌਬੀ ਖੰਨਾ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤੀ | ਹੋਰਨਾਂ ਮੁਕਾਬਲਿਆਂ ਵਿਚ ਜੋਤ ਮਲਕਪੁਰ ਨੇ ਬਾਜ ਮਾਛੀਵਾੜਾ ਨੂੰ , ਕਾਲੂ ਮਲਕਪੁਰ ਨੇ ਪਰਮ ਬਾਹੜੋਵਾਲ ਨੂੰ , ਪਵਿੱਤਰ ਮਲਕਪੁਰ ਨੇ ਮਨਜਿੰਦਰ ਬਾਹੜੋਵਾਲ ਨੂੰ ਕ੍ਰਮਵਾਰ ਚਿੱਤ ਕੀਤਾ | ਇਸ ਤੋਂ ਇਲਾਵਾ ਕਰਮਾ ਪਟਿਆਲਾ ਤੇ ਹਰਦੀਪ ਚਮਕੌਰ ਸਾਹਿਬ, ਅਮਨ ਮਲਕਪੁਰ ਤੇ ਜਸ਼ਨ ਚਮਕੌਰ ਸਾਹਿਬ, ਮਾਨਾ ਡੂਮਛੇੜੀ ਤੇ ਗਾਮਾ ਚਮਕੌਰ ਸਾਹਿਬ, ਵਿੱਕੀ ਮਲਕਪੁਰ ਤੇ ਜੱਜ ਗਰਚਾ ਕ੍ਰਮਵਾਰ ਬਰਾਬਰ ਰਹੇ | ਛਿੰਝ ਮਿਲੇ ਦੌਰਾਨ ਪਹਿਲਵਾਨ ਕਮਲਜੀਤ ਡੂਮਛੇੜੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨਾਂ ਵਿਚ ਪ੍ਰਮੁੱਖ ਤੌਰ 'ਤੇ ਬਾਬਾ ਭੀਮ ਸਿੰਘ ਗੱਦੀ ਨਸ਼ੀਨ, ਅੰਗਰੇਜ਼ ਸਿੰਘ ਗੇਜੀ ਜਰਮਨ, ਗੁਰਦੀਪ ਸਿੰਘ ਯੂ.ਐਸ.ਏ., ਗੁਰਦੀਪ ਸਿੰਘ ਦੀਪਾ ਪੰਚ, ਬਲਵੀਰ ਸਿੰਘ ਬਿੱਟੂ, ਰਾਜਿੰਦਰ ਸਿੰਘ ਸੀਨੀਅਰ ਅਕਾਲੀ ਆਗੂ, ਜਥੇਦਾਰ ਅਵਤਾਰ ਸਿੰਘ, ਕੋਚ ਮਨਸਾ ਸਿੰਘ ਮਲਕਪੁਰ, ਇਕਬਾਲ ਮੁਹੰਮਦ, ਅਵਤਾਰ ਸਿੰਘ ਭਾਂਬਰੀ, ਬੂਟਾ ਸਿੰਘ ਭਾਂਬਰੀ, ਕਾਲਾ ਸਿੰਘ, ਦੀਦਾਰ ਸਿੰਘ, ਗੁਰਜਪ ਸਿੰਘ ਸਾਬਕਾ ਸਰਪੰਚ ਆਦਿ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਜੇਤੂ ਪਹਿਲਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੁਸ਼ਤੀ ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਨ ਲਈ ਸ਼ਿੰਗਾਰਾ ਸਿੰਘ ਪ੍ਰਧਾਨ, ਗੁਰਜਪ ਸਿੰਘ ਸਾਬਕਾ ਸਰਪੰਚ, ਰਾਜਿੰਦਰ ਸਿੰਘ, ਅਵਤਾਰ ਸਿੰਘ, ਤਰਲੋਚਨ ਸਿੰਘ, ਸੁਰਿੰਦਰ ਸਿੰਘ, ਬਹਾਦਰ ਸਿੰਘ, ਦੀਦਾਰ ਸਿੰਘ, ਗੁਰਵਿੰਦਰ ਸਿੰਘ ਰੰਧਾਵਾ, ਸੁਦਾਗਰ ਸਿੰਘ, ਦਿਲਪ੍ਰੀਤ ਸਿੰਘ, ਬਚਨ ਸਿੰਘ ਆਦਿ ਤੋਂ ਇਲਾਵਾ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ |