17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਗਰ ਪੰਚਾਇਤ ਖਮਾਣੋਂ ਕੋਲ ਫ਼ੰਡ ਮੁੱਕੇ !

Ad Position 21
No active advertisement
ਅਜੀਤ ਡੈਸਕ 26-02-2026
ਖਮਾਣੋਂ, 25 ਫਰਵਰੀ (ਮਨਮੋਹਣ ਸਿੰਘ ਕਲੇਰ)-ਪੰਜਾਬ ਪਾਵਰ ਕਾਮ ਉਪ ਮੰਡਲ ਖਮਾਣੋਂ ਨੇ ਸਥਾਨਕ ਨਗਰ ਪੰਚਾਇਤ ਦੀ ਮਾਲਕੀ ਵਾਲੀ ਸ਼ਮਸ਼ਾਨਘਾਟ ਵਿਖੇ ਲੱਗਾ ਬਿਜਲੀ ਸਪਲਾਈ ਮੀਟਰ ਜੜ ਤੋ ਪੁੱਟ ਲਿਆ ਹੈ | ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿ ਵਿਭਾਗ ਦਾ ਨਗਰ ਪੰਚਾਇਤ ਵੱਲ ਇਸ ਮੀਟਰ ਦੀ ਬਿਜਲੀ ਖਪਤ ਦਾ ਛਿਹੱਤਰ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਬਿੱਲ ਪਿਛਲੇ ਲੰਮੇ ਸਮੇਂ ਤੋ ਖੜ੍ਹਾ ਹੈ | ਪੰਜਾਬ ਪਾਵਰਕਾਮ ਦੇ ਸਬ ਡਵੀਜ਼ਨ ਅਫ਼ਸਰ ਰਜ਼ਨੀਸ਼ਪਾਲ ਨੇ ਦੱਸਿਆ ਕਿ ਇਸ ਸਬੰਧੀ ਸਬੰਧਿਤ ਨਗਰ ਪੰਚਾਇਤ ਦੇ ਦਫ਼ਤਰ ਨੂੰ ਬਾਕਾਇਦਾ ਤੌਰ ਤੇ ਜ਼ੁਬਾਨੀ ਅਤੇ ਲਿਖਤੀ ਤੌਰ ਤੋਂ ਇਲਾਵਾ ਦਿੱਤੇ ਗਏ ਮੋਬਾਈਲ ਨੰਬਰ ਅਤੇ ਈ ਮੇਲ 'ਤੇ ਇਹ ਰਹਿੰਦਾ ਬਕਾਇਆ ਬਿੱਲ ਭਰਨ ਲਈ ਸਮੇਂ ਸਮੇਂ ਤੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਪਰ ਨਗਰ ਪੰਚਾਇਤ ਇਸ ਮਾਮਲੇ 'ਚ ਬੇਧਿਆਨੀ ਅਤੇ ਅਣਗਹਿਲੀ ਵਰਤਦੀ ਰਹੀ ਹੈ, ਜਦੋਂਕਿ ਤਾਜ਼ਾ ਹਾਲਾਤ ਇਹ ਬਣੇ ਹੋਏ ਹਨ ਕਿ ਇੱਥੇ ਜਨਤਕ ਗ਼ੁਸਲਖ਼ਾਨੇ ਅਤੇ ਪਾਣੀ ਦੀ ਅਣਹੋਂਦ ਸਦਕਾ ਗੰਦਗੀ ਫੈਲਾ ਰਹੇ ਹਨ | ਇਨ੍ਹਾਂ ਦੀ ਵਰਤੋਂ ਕਰਨ ਵਾਲੇ ਸਥਾਨਕ ਦੁਕਾਨਦਾਰ ਅਤੇ ਹੋਰ ਲੋਕ ਵੱਡੀ ਪ੍ਰੇਸ਼ਾਨੀ ਝੱਲ ਰਹੇ ਹਨ, ਜਿਸ ਕਰਕੇ ਇੱਥੇ ਸ਼ਮਸ਼ਾਨਘਾਟ ਵਿਖੇ ਕਿਸੇ ਮੁਰਦੇ ਦਾ ਦਾਹ ਸੰਸਕਾਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਸਕਦਾ ਹੈ | ਮਾਮਲੇ ਸਬੰਧੀ ਸਮਾਜ ਬਲਦੇਵ ਸਿੰਘ ਬੇਦੀ, ਸਿਕੰਦਰ ਸਿੰਘ ਮਨਸੂਰਪੁਰ, ਸ਼ੰਟੀ ਵਰਮਾ ਤੇ ਵਿੱਕੀ ਆਦਿ ਨੇ ਕਿਹਾ ਕਿ ਜਨਤਾ ਦਾ ਪੈਸਾ ਜੋ ਟੈਕਸਾਂ ਦੇ ਰੂਪ ਅਤੇ ਹੋਰਨਾਂ ਸਾਧਨਾਂ ਤੋਂ ਇਕੱਠਾ ਹੋ ਕੇ ਨਗਰ ਪੰਚਾਇਤ ਦੇ ਖਾਤੇ ਜਾ ਰਿਹਾ ਹੈ | ਕੀ ਉਹ ਖ਼ਤਮ ਹੋ ਗਿਆ ਹੈ? ਉਨ੍ਹਾਂ ਮੰਗ ਕੀਤੀ ਕਿ ਨਗਰ ਪੰਚਾਇਤ ਨੂੰ ਬਿਜਲੀ ਦਾ ਬਿੱਲ ਜੋ ਕਈ ਮਹੀਨਿਆਂ ਦਾ ਇਕੱਠਾ ਹੋ ਗਿਆ ਸੀ, ਨੂੰ ਪੰਜਾਬ ਪਾਵਰ ਕੋਲ ਜਮਾਂ ਕਰਵਾਉਣ ਵਿਚ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਵੀ ਕਰਨੀ ਚਾਹੀਦੀ ਹੈ | ਇਸ ਤੋਂ ਇਲਾਵਾ ਉਨ੍ਹਾਂ ਨਗਰ ਪੰਚਾਇਤ ਖਮਾਣੋਂ ਦੇ ਰਿਕਾਰਡ ਦੀ ਜਾਂਚ ਵੀ ਪੰਜਾਬ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਕੀਤੀ, ਕਿਉਂਕਿ ਉਨ੍ਹਾਂ ਨੂੰ ਇੱਥੇ ਕੋਈ ਵੱਡਾ ਘਪਲਾ ਨਿਕਲਣ ਦਾ ਸ਼ੱਕ ਹੀ ਨਹੀਂ, ਪੂਰਨ ਯਕੀਨ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਸੰਬੰਧੀ ਕਾਰਡ ਜਾਰੀ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਕਾਬੂ
Ad Position 24