ਬਸੀ ਪਠਾਣਾਂ, 25 ਫਰਵਰੀ (ਐਚ.ਐਸ. ਗੌਤਮ)-ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਰਜਿੰਦਰ ਭਨੋਟ ਦੀ ਅਗਵਾਈ ਹੇਠ ਮੰਦਰ ਵਿਖੇ ਹੌਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ | ਮਹਿਲਾ ਭਜਨ ਮੰਡਲੀ ਵਲੋਂ ਬਾਂਕੇ ਬਿਹਾਰੀ ਦੇ ਭਜਨਾਂ ਦਾ ਗੁਣਗਾਨ ਕਰਕੇ ਫੁੱਲਾਂ ਦੀ ਹੋਲੀ ਖੇਡੀ ਗਈ | ਸਮਾਗਮ ਉਪਰੰਤ ਸ੍ਰੀਮਦ ਭਾਗਵਤ ਕਥਾ ਦਾ ਕਾਰਡ ਜਾਰੀ ਕੀਤਾ ਗਿਆ | ਪ੍ਰਧਾਨ ਰਜਿੰਦਰ ਭਨੋਟ ਨੇ ਦੱਸਿਆ ਕਿ ਸ੍ਰੀ ਰਾਧਾ ਮਾਧਵ ਮੰਦਰ ਪ੍ਰਬੰਧਕ ਕਮੇਟੀ ਵਲੋਂ 25ਵੀਂ ਸ੍ਰੀਮਦ ਭਾਗਵਤ ਕਥਾ 5 ਤੋਂ 12 ਅਪ੍ਰੈਲ ਤੱਕ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਹੈ | ਜਿਸ ਵਿਚ ਕਥਾ ਵਾਚਕ ਧਰਮ ਗੁਰੂ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਪਟਿਆਲਾ ਵਾਲੇ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ | ਉਨ੍ਹਾਂ ਵਲੋਂ ਸ੍ਰੀਮਦ ਭਾਗਵਤ ਕਥਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਨੂੰ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜੋ ਸ੍ਰੀ ਰਾਧਾ ਮਾਧਵ ਮੰਦਰ ਤੋਂ ਸ਼ਾਮ 4 ਵਜੇ ਰਵਾਨਾ ਹੋਕੇ ਮੁੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿਖੇ ਸਮਾਪਤ ਹੋਵੇਗੀ | ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਸ੍ਰੀਮਦ ਭਾਗਵਤ ਕਥਾ ਤੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਪੰਡਿਤ ਜਗਦੀਸ਼ ਸ਼ਰਮਾ, ਕਿ੍ਸ਼ਨ ਗੋਪਾਲ ਮੌਦਗਿਲ, ਓਮਿਮਾ ਸਿੰਗਲਾ, ਰਾਜਵੀਰ ਧੀਮਾਨ, ਸ਼ਮਾ ਧੀਮਾਨ, ਉਰਮਲਾ ਭਨੋਟ, ਊਸ਼ਾ ਮੁਖੀਜਾ, ਈਸ਼ਵਰ ਦੇਵੀ, ਸ਼ਕੁੰਤਲਾ ਦੇਵੀ, ਰਮਨ ਧੀਮਾਨ, ਕੈਲਾਸ਼ ਰਾਣੀ, ਹੀਨਾ, ਕਿਰਤੀ, ਰੇਨੂੰ, ਰਜਨੀ, ਨੇਹਾ ਆਦਿ ਹਾਜ਼ਰ ਸਨ |