ਬਸੀ ਪਠਾਣਾਂ, 28 ਮਾਰਚ (ਪੱਤਰ ਪ੍ਰੇਰਕ)-ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਪ੍ਰਾਇਮਰੀ ਰਾਸ਼ਟਰੀ ਧਰਮ ਵਿੱਦਿਆ ਪੀਠ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਉਦਘਾਟਨ ਕਮੇਟੀ ਦੇ ਮੁਖੀ ਸੁਨੀਲ ਖੁੱਲਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਉਦੇਸ਼ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਪ੍ਰਦਾਨ ਕਰਨਾ ਹੈ | ਜਿਸ ਤਹਿਤ ਇੱਥੇ ਪੜ੍ਹਨ ਵਾਲੇ ਨੰਨੇ੍ਹ ਬੱਚਿਆਂ ਨੂੰ ਬੜੇ ਹੀ ਆਧੁਨਿਕ ਢੰਗ ਨਾਲ ਪੜ੍ਹਾਈ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਘਰੋਂ ਸਕੂਲ ਬੈਗ ਦਾ ਬੋਝ ਚੁੱਕ ਕੇ ਲਿਆਉਣਾ ਨਹੀਂ ਪਵੇਗਾ | ਉਨ੍ਹਾਂ ਦੱਸਿਆ ਕਿ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਪਿਛਲੇ 40 ਸਾਲਾਂ ਤੋਂ ਵਿੱਦਿਆ ਦੇ ਪ੍ਰਸਾਰ ਵਿਚ ਯੋਗਦਾਨ ਦੇ ਰਿਹਾ ਹੈ, ਇਹ ਵਿੱਦਿਆ ਪੀਠ ਉਸ ਦਾ ਹਿੱਸਾ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਸੰਗੀਤਾ ਵਾਧਵਾ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਦੇ ਨਾਲ-ਨਾਲ ਸੁਵਿਧਾਜਨਕ ਕਲਾਸ-ਰੂਮ, ਖੇਡਾਂ ਦੀਆਂ ਸੁਵਿਧਾਵਾਂ ਅਤੇ ਯੋਗ ਅਧਿਆਪਕਾਂ ਦੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਹਲਕਾ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਇਸ ਵਿੱਦਿਆ ਪੀਠ ਵਿਚ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਆੜ੍ਹਤੀ ਆਗੂ ਰਾਜੇਸ਼ ਸਿੰਗਲਾ ਤੇ ਹੋਰ ਪਤਵੰਤਿਆਂ ਨੇ ਪ੍ਰਧਾਨ ਸੁਨੀਲ ਖੁੱਲਰ ਨੂੰ ਵਧਾਈ ਦੇ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕਮੇਟੀ ਮੈਂਬਰ ਸਮੀਰ ਸਿੰਗਲਾ, ਅਜੇ ਮਲਹੋਤਰਾ, ਰਮੇਸ਼ ਗੁਪਤਾ ਵੀ ਮੌਜੂਦ ਸਨ |