27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰੀ ਪ੍ਰਾਇਮਰੀ ਸਕੂਲ ਬਡਵਾਲਾ 'ਚ ਸਾਲਾਨਾ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 03-04-2026
ਬਸੀ ਪਠਾਣਾਂ, 2 ਅਪ੍ਰੈਲ (ਐਚ.ਐਸ.ਗੌਤਮ)-ਬਸੀ ਪਠਾਣਾਂ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਡਵਾਲਾ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿੱਥੇ ਐਨ.ਆਰ.ਆਈ. ਸਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਚਮਕੌਰ ਸਿੰਘ ਸੀ.ਐਚ.ਟੀ. ਦੀ ਅਗਵਾਈ ਵਿਚ ਗੁਰਕੀਰਤ ਸਿੰਘ ਤੇ ਸ਼ਿਲਪਾ ਮਲਹੋਤਰਾ ਨੇ ਇਸ ਸਾਲਾਨਾ ਸਮਾਗਮ ਨੂੰ ਬਹੁਤ ਹੀ ਤਰਤੀਬ ਨਾਲ ਸਕੂਲ ਦੇ ਬੱਚਿਆਂ ਤੋਂ ਪੇਸ਼ ਕਰਵਾਇਆ | ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਉਹ ਇਸ ਸਕੂਲ ਵਿਚ 1965 ਵਿਚ ਪੜ੍ਹੇ ਸਨ ਅਤੇ ਬਿਜਲੀ ਬੋਰਡ ਵਿਭਾਗ ਤੋਂ ਬਤੌਰ ਐਸ.ਡੀ.ਓ. ਸੇਵਾ ਮੁਕਤ ਹੋਏ ਹਨ | ਉਨ੍ਹਾਂ ਕਿਹਾ ਕਿ ਪਿੰਡ ਦੀ ਮਿੱਟੀ ਨੂੰ ਅਸੀਂ ਭੁੱਲ ਨਹੀਂ ਸਕੇ ਅਤੇ ਹਰ ਸਾਲ ਪ੍ਰਾਇਮਰੀ ਤੇ ਹਾਈ ਸਕੂਲ ਲਈ ਆਪਣਾ ਦਸਵੰਧ ਕੱਢ ਕੇ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਦੀ ਭਲਾਈ ਲਈ ਖ਼ਰਚ ਕਰਦੇ ਹਨ | ਇਸ ਮੌਕੇ ਸਕੂਲ ਅਧਿਆਪਕ ਗੁਰਕੀਰਤ ਸਿੰਘ ਤੇ ਸ਼ਿਲਪਾ ਮਲਹੋਤਰਾ ਨੇ ਦੱਸਿਆ ਕਿ ਸਕੂਲ ਲਈ ਪਿੰਡ ਵਾਸੀ ਤੇ ਨਾਲ ਦੇ ਪਿੰਡਾਂ ਦੇ ਮੁਹਤਬਰ ਸੱਜਣ ਵਡਮੁੱਲਾ ਸਾਥ ਦੇ ਰਹੇ ਹਨ, ਜਿਸ ਕਰਕੇ ਹੁਣ ਸਕੂਲ ਵਿਚ ਹਰ ਤਰ੍ਹਾਂ ਦੀ ਸਹੂਲਤ ਬੱਚਿਆਂ ਲਈ ਮੌਜੂਦ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਦੋ ਕੂਲਰ ਅਤੇ ਖਿਡਾਰਨ ਰੂਹਮੀਤ ਕੌਰ, ਜਿਸ ਨੇ ਪੰਜਾਬ ਪੱਧਰ 'ਤੇ ਸ਼ਾਟ ਪੁੱਟ ਵਿਚ ਚੌਥਾ ਸਥਾਨ ਹਾਸਲ ਕਰਕੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ, ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਜਦੋਂਕਿ ਐਨ.ਆਰ.ਆਈ. ਗਿੱਲ ਵਲੋਂ ਗਰਮੀਆਂ ਦੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਖ਼ੁਦ ਹੀ ਸਟੇਜ ਦਾ ਸੰਚਾਲਨ ਕੀਤਾ ਅਤੇ ਸਿੱਖਿਆਦਾਇਕ ਸਕਿੱਟਾਂ, ਗਿੱਧਾ, ਭੰਗੜਾ, ਬਜ਼ੁਰਗਾਂ ਦੀ ਹੋ ਰਹੀ ਬੇਕਦਰੀ ਨੂੰ ਪੇਸ਼ ਕਰਕੇ ਨਾਮਣਾ ਖੱਟਿਆ | ਇਸ ਮੌਕੇ 'ਤੇ ਪਰਦੀਪ ਸਿੰਘ, ਮਨਦੀਪ ਸਿੰਘ ਬੀ.ਆਰ.ਸੀ., ਗੁਰਜੀਤ ਸਿੰਘ ਸਰਪੰਚ, ਅਜੈਬ ਸਿੰਘ, ਬਲਜਿੰਦਰ ਸਿੰਘ, ਗੱਜਣ ਸਿੰਘ, ਅਤਿੰਦਰਪਾਲ ਸਿੰਘ, ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ, ਯਾਦਵਿੰਦਰ ਸਿੰਘ ਭਟੇੜੀ, ਸਰਬਜੀਤ ਕੌਰ, ਕੁਲਵਿੰਦਰ ਕੌਰ, ਨਰਿੰਦਰ ਕੌਰ, ਅਮਰਿੰਦਰ ਕੌਰ, ਅਸ਼ੋਕ ਕੁਮਾਰ, ਰਾਜਵਿੰਦਰ ਸਿੰਘ ਲੂਲੋ ਅਤੇ ਦੀਕਸ਼ਕਾ ਕੁਮਾਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਸਾਨੂੰ ਸਿੱਖੀ ਸਰੂਪ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੰਦੇ ਹਨ-ਰਾਜੂ ਖੰਨਾ ਅਗਲੀ ਖ਼ਬਰ ਖਮਾਣੋਂ ਵਿਖੇ ਬਾਬਾ ਪੂਰਨਗਿਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਦੰਗਲ 14 ਨੂੰ
Ad Position 24