27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਧਾਰਮਿਕ ਸਮਾਗਮ ਸਾਨੂੰ ਸਿੱਖੀ ਸਰੂਪ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੰਦੇ ਹਨ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 03-04-2026
ਮੰਡੀ ਗੋਬਿੰਦਗੜ੍ਹ, 2 ਅਪ੍ਰੈਲ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਵਲੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ 40 ਰੋਜ਼ਾ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ | ਇਸ 40 ਰੋਜ਼ਾ ਗੁਰਮਤਿ ਸਮਾਗਮ ਵਿਚ ਜਿੱਥੇ ਹਜ਼ੂਰੀ ਰਾਗੀ, ਕੀਰਤਨੀ ਜਥੇ, ਉੱਘੇ ਢਾਡੀ ਸੰਗਤਾਂ ਨੂੰ ਆਪਣੇ ਰਸਭਿੰਨੇ ਕੀਰਤਨ ਤੇ ਵਾਰਾਂ ਰਾਹੀ ਨਿਹਾਲ ਕਰਦੇ ਹਨ, ਉੱਥੇ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਲਈ ਪ੍ਰਬੰਧਕ ਕਮੇਟੀ ਵਲੋਂ ਲੰਗਰਾਂ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ | ਅੱਜ ਗੁਰਮਤਿ ਸਮਾਗਮ ਦੇ 39ਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਕਾਜ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਸਮੁੱਚੀਆਂ ਸੰਗਤਾਂ ਤੇ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਨਾਲ ਹਾਜ਼ਰੀ ਭਰੀ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਜਿੱਥੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਦਾ ਧਾਰਨੀ ਬਣਨ ਲਈ ਪ੍ਰੇਰਿਤ ਕਰਦੇ ਹਨ, ਉੱਥੇ ਗੁਰੂਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਵੀ ਜੋੜਦੇ ਹਨ | ਰਾਜੂ ਖੰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੋਕਲ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਹ 40 ਰੋਜ਼ਾ ਗੁਰਮਤਿ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ | ਇਸ ਮੌਕੇ 'ਤੇ ਬਾਬਾ ਕੰਧੋਲਾ, ਬਾਬਾ ਸੁਜਾਨ ਸਿੰਘ ਕਾਰਸੇਵਾ ਵਾਲੇ, ਇੰਚਾਰਜ ਖੜਕ ਸਿੰਘ, ਰਵਿੰਦਰਜੀਤ ਸਿੰਘ ਭੰਗੂ ਤੇ ਹੈਂਡ ਗ੍ਰੰਥੀ ਕੁਲਵਿੰਦਰ ਸਿੰਘ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ ਦਾ ਸਿਰੋਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਗੁਰਮਤਿ ਸਮਾਗਮ ਵਿਚ ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਭੰਗੂ, ਹਰਮੀਤ ਸਿੰਘ ਖਾਲਸਾ, ਹਰਪਾਲ ਸਿੰਘ ਨਸਰਾਲੀ, ਨਾਜ਼ਰ ਸਿੰਘ, ਪਿ੍ੰਸ ਛੱਤਵਾਲ, ਸੱਤਪਾਲ ਸਿੰਘ ਸੱਤਾ, ਰਾਜੇਸ਼ ਕੁਮਾਰ ਸ਼ਾਹੀ, ਜਗਤਾਰ ਸਿੰਘ ਗਿੱਲ, ਬਿਕਰਮ ਸਿੰਘ ਬੀਕਾ, ਬੀਬੀ ਰੁਪਿੰਦਰ ਕੌਰ, ਮਨਜੀਤ ਕੌਰ, ਅੰਗਰੇਜ਼ ਕੌਰ, ਭਿੰਦਰ ਸਿੰਘ, ਹਰਪਾਲ ਸਿੰਘ ਮੰਗੋ, ਚਰਨਜੀਤ ਚੰਨਾ, ਅਜੀਤ ਸਿੰਘ ਬੰਟੀ, ਲਾਲੀ ਭੰਗੂ, ਕੇਸਰ ਸਿੰਘ, ਮੱਘਰ ਸਿੰਘ, ਸਹਿਜ ਧਾਲੀਵਾਲ, ਸਤਨਾਮ ਸਿੰਘ ਡਡਹੇੜੀ, ਗੁਰਜੀਤ ਸਿੰਘ ਮੰਗਾ, ਜਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਕੁਮਾਰ ਮਿੱਟੂ, ਰੌਸ਼ਨ ਸਿੰਘ, ਧੰਨਾ ਸਿੰਘ, ਰਾਮ ਸਿੰਘ, ਕਰਮਜੀਤ ਸਿੰਘ ਗਾਂਧੀ, ਪਿ੍ੰਸ ਮੈਣੀ, ਸਿਮਰਨਜੀਤ ਸਿੰਘ ਡਿਪਟੀ ਅਤੇ ਬੰਟੀ ਜੱਸੜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਪੀ.ਐਸ. ਵਿਚ ਨਵੇਂ ਵਿੱਦਿਅਕ ਸੈਸ਼ਨ ਦੇ ਆਰੰਭ ਮੌਕੇ 'ਤੇ ਹਵਨ ਕਰਵਾਇਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਡਵਾਲਾ 'ਚ ਸਾਲਾਨਾ ਸਮਾਰੋਹ ਕਰਵਾਇਆ
Ad Position 24