ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਹਨੂਮਾਨ ਸੇਵਾ ਦਲ ਵਲੋਂ ਸਨਾਤਨ ਧਰਮ ਮੰਦਿਰ ਸਰਹਿੰਦ ਵਿਖੇ ਭਗਵਾਨ ਹਨੂਮਾਨ ਜਨਮ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਭਗਵਾਨ ਹਨੂਮਾਨ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਦਿਨਾਂ ਧਾਰਮਿਕ ਸਮਾਗਮ ਦੇ ਦੂਜੇ ਦਿਨ ਸ਼ਰਧਾ ਦਾ ਇਕ ਅਨੋਖਾ ਸੰਗਮ ਦੇਖਣ ਨੂੰ ਮਿਲਿਆ | ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ ਨੇ ਦੱਸਿਆ ਕਿ ਲੰਘੀ 11 ਜਨਵਰੀ ਨੂੰ ਸਰਹਿੰਦ ਮੰਡੀ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਹਨੂਮਾਨ ਚਾਲੀਸਾ ਲਿਖਣ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿਚ 8 ਤੋਂ 16 ਸਾਲ ਦੀ ਉਮਰ ਦੇ ਵੱਖ-ਵੱਖ ਸਕੂਲਾਂ ਦੇ 65 ਬੱਚਿਆਂ ਨੇ ਹਿੱਸਾ ਲਿਆ ਸੀ | ਸਮਾਰੋਹ ਦੌਰਾਨ ਚੌਦ੍ਹਵੇਂ ਹਨੂਮਾਨ ਚਾਲੀਸਾ ਲਿਖਣ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਧਾਰਮਿਕ ਰਸਮਾਂ ਤੋਂ ਬਾਅਦ, ਮੰਦਰ ਦੇ ਵਿਹੜੇ ਵਿਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਲੰਗਰ ਛਕਿਆ | ਸੇਵਾ ਦਲ ਦੇ ਵਲੰਟੀਅਰਾਂ ਨੇ ਪੂਰੀ ਲਗਨ ਨਾਲ ਪ੍ਰਬੰਧਾਂ ਵਿਚ ਹਿੱਸਾ ਪਾਇਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਹਰੀਸ਼ ਅਗਰਵਾਲ, ਰਣਜੀਤ ਸ਼ਰਮਾ, ਗੌਰਵ ਨਾਗਰ, ਰਾਕੇਸ਼ ਗੁਪਤਾ, ਪ੍ਰਦੀਪ ਸੂਦ, ਕਮਲੇਸ਼ ਵਰਮਾ, ਰੋਹਿਤ ਸ਼ਰਮਾ, ਰਜਤ ਉੱਪਲ, ਰਾਜੇਸ਼ ਕੌੜਾ, ਕਰਨ ਉੱਪਲ, ਵਿਨੈ ਗੁਪਤਾ, ਬਦਰੀਨਾਥ, ਰਾਮ ਵਿਲਾਸ, ਰਾਕੇਸ਼ ਗੁਪਤਾ, ਨਿਧੀ ਮੰਜੂਪਾਲ, ਨਿਧੀ ਗੁਰਪਾਲ, ਐੱਸ. ਅਗਰਵਾਲ, ਤਰਸੇਮ ਉੱਪਲ, ਇੰਦਰਾ ਸਿੰਘੀ, ਮੀਨੂੰ ਸ਼ਰਮਾ, ਸੁਰੇਸ਼ ਸੂਦ, ਸੁਚੇਤਾ ਸੂਦ, ਜਤਿੰਦਰ ਸੂਦ, ਰਵਿੰਦਰ ਉੱਪਲ ਸਮੇਤ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਸੇਵਾ ਦਲ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |