ਖਮਾਣੋਂ, 3 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸਮਾਜ ਸੇਵੀ ਸੁਰਜੀਤ ਸਿੰਘ ਕਾਲੇਵਾਲ ਅਤੇ ਨਵਜੋਤ ਕੌਰ ਦੀ ਲਾਡਲੀ ਸਪੁੱਤਰੀ ਅਮਾਨਤ ਕੌਰ ਮਾਂਗਟ ਦੇ 1 ਅਪ੍ਰੈਲ ਨੂੰ ਮਨਾਏ ਗਏ ਜਨਮ ਦਿਨ ਮੌਕੇ ਪੰਜਾਬ ਦੀਆਂ ਅਨੇਕਾਂ ਸ਼ਖ਼ਸੀਅਤਾਂ ਨੇ ਸਮਾਗਮ 'ਚ ਪਹੁੰਚ ਕੇ ਜਿੱਥੇ ਅਮਾਨਤ ਕੌਰ ਮਾਂਗਟ ਦੇ ਜਨਮ ਦਿਨ ਦਾ ਕੇਕ ਕੱਟਿਆ, ਉੱਥੇ ਉਸ ਨੂੰ ਅਸੀਸਾਂ ਵੀ ਦਿੱਤੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਕੈਬਨਿਟ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਪੰਜਾਬ ਅਦਾਕਾਰ ਅਤੇ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਪ੍ਰਧਾਨ ਆਮ ਆਦਮੀ ਪਾਰਟੀ ਐਸ.ਸੀ. ਸੈੱਲ ਪੰਜਾਬ ਨੇ ਅਮਾਨਤ ਕੌਰ ਨਾਲ ਸਾਂਝੇ ਤੌਰ 'ਤੇ ਜਨਮ ਦਿਨ ਦਾ ਕੇਕ ਕੱਟਿਆ | ਇਸ ਮੌਕੇ ਹਰਭਜਨ ਮਾਨ ਨੇ ਕਿਹਾ ਕਿ ਧੀਆਂ ਦੇ ਜਨਮ ਦਿਨ ਮਨਾਉਣੇ ਸਭਿਅਕ ਸਮਾਜ ਦੀ ਨਿਸ਼ਾਨੀ ਹੈ, ਜਿਸ ਨਾਲ ਧੀਆਂ ਦੇ ਸਤਿਕਾਰ 'ਚ ਵਾਧਾ ਹੁੰਦਾ ਹੈ | ਇਸ ਮੌਕੇ ਦੋਨੋਂ ਕੈਬਨਿਟ ਮੰਤਰੀਆਂ ਅਤੇ ਪ੍ਰਧਾਨ ਜੀ.ਪੀ. ਨੇ ਵੀ ਆਪਣੇ ਵਿਚਾਰ ਰੱਖਦਿਆਂ ਅਮਾਨਤ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਬੀਰਦਵਿੰਦਰ ਸਿੰਘ ਬਲਾਂ 'ਆਪ' ਆਗੂ, ਚਸਪਿੰਦਰ ਸਿੰਘ ਚਾਹਲ, ਸੁਖਜਿੰਦਰ ਸਿੰਘ ਸੋਹੀ ਚੇਅਰਮੈਨ ਗੰਨਾ ਮਿੱਲ ਮੋਰਿੰਡਾ, ਦਿਲਪ੍ਰੀਤ ਸਿੰਘ ਭੱਟੀ, ਜਗਰੂਪ ਸਿੰਘ ਰਿੰਕੂ ਸੇਹ, ਅਰਸ਼ਪ੍ਰੀਤ ਸਿੰਘ, ਸਤਵੀਰ ਸਿੰਘ ਨੌਗਾਵਾਂ ਸਾਬਕਾ ਚੇਅਰਮੈਨ, ਰਣਜੀਤ ਸਿੰਘ ਲੁਹਾਰ ਮਾਜਰਾ, ਬਲਵੀਰ ਸਿੰਘ ਖੰਟ, ਗੁਰਵਿੰਦਰ ਸਿੰਘ ਸੰਧੂ, ਅਮਰਿੰਦਰ ਸਿੰਘ ਮੌਲਾਂ, ਗੁਰਮੀਤ ਸਿੰਘ ਭੜੀ, ਪਿੰਕੀ ਧਾਲੀਵਾਲ, ਸਨਦੀਪ ਸਿੰਘ ਮਾਨ, ਅੰਗਦ ਧਾਲੀਵਾਲ, ਹਰਦੀਪ ਸਿੰਘ ਭੁੱਲਰ, ਨਰਿੰਦਰ ਸਿੰਘ ਮੁੱਲਾਂਪੁਰ, ਜਸਵੀਰ ਸਿੰਘ ਭਾਦਲਾ, ਦਵਿੰਦਰ ਸਿੰਘ ਮਾਨਪੁਰ ਆਦਿ ਤੋਂ ਇਲਾਵਾ ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਸਨ ਹਾਜ਼ਰ ਸਨ |