28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

'ਆਪ' ਦੇ ਯਤਨਾਂ ਸਦਕਾ ਸੂਬੇ 'ਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ-ਵਿਧਾਇਕ ਰਾਏ

Ad Position 21
No active advertisement
ਅਜੀਤ ਡੈਸਕ 05-04-2026
ਫ਼ਤਹਿਗੜ੍ਹ ਸਾਹਿਬ, 4 ਅਪ੍ਰੈਲ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਸਾਲ 2022 ਤੋਂ 2026 ਤੱਕ ਸਿੱਖਿਆ 'ਤੇ ਲਗਪਗ 85 ਤੋਂ 90 ਹਜ਼ਾਰ ਕਰੋੜ ਖ਼ਰਚ ਕੀਤੇ ਗਏ ਹਨ | ਜਿਸ ਵਲੋਂ ਹਰ ਸਾਲ ਕਰੀਬ 16 ਤੋਂ 19 ਹਜ਼ਾਰ ਕਰੋੜ ਰੱਖੇ ਗਏ | ਜਿਸ ਵਿਚ 2025-26 'ਚ 17975 ਕਰੋੜ ਅਤੇ 2026-27 'ਚ 19279 ਕਰੋੜ ਸ਼ਾਮਲ ਹਨ | ਇਹ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੀ ਹਾਲਤ ਨੂੰ ਸੁਧਾਰਨ ਦੇ ਲਈ ਸਿੱਖਿਆ ਕ੍ਰਾਂਤੀ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਦੇ ਨਾਲ ਸਕੂਲਾਂ ਦੀ ਅਪਗਰੇਡੇਸ਼ਨ, ਬੁਨਿਆਦੀ ਢਾਂਚਾ, ਸਕੂਲਾਂ ਵਿਚ ਨਵੇਂ ਕਲਾਸ ਰੂਮ, ਬਾਥਰੂਮ ਅਤੇ ਲੈਬ ਬਣਾਈਆਂ ਗਈਆਂ | ਇਸ ਤੋਂ ਇਲਾਵਾ ਬਿਜਲੀ, ਪੀਣ ਵਾਲਾ ਪਾਣੀ ਅਤੇ ਫ਼ਰਨੀਚਰ ਦੀ ਹਾਲਤ ਸੁਧਾਰੀ ਗਈ | ਕਈ ਸਕੂਲਾਂ ਵਿਚ ਸਮਾਰਟ ਕਲਾਸ ਰੂਮ ਬਣਾਏ ਗਏ | ਡਿਜੀਟਲ ਸਿੱਖਿਆ ਤਹਿਤ ਸਕੂਲਾਂ ਵਿਚ ਲੈਂਡ ਸਕਰੀਨ, ਪ੍ਰੋਜੈਕਟ ਅਤੇ ਇੰਟਰੈਕਟਿਵ ਪੈਨਲ ਲਗਾਏ ਗਏ | ਪੰਜਾਬ ਸਰਕਾਰ ਵਲੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਵਿਦਿਆਰਥੀਆਂ ਨੂੰ ਮਾਡਰਨ ਸਿੱਖਿਆ, ਕਰੀਅਰ ਗਾਈਡੈਂਸ ਅਤੇ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ, ਹਜ਼ਾਰਾਂ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ, ਪੁਰਾਣੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਟਰੇਨਿੰਗ ਦੇ ਲਈ ਭੇਜਿਆ ਗਿਆ | ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ |
ਇੱਥੇ ਹੀ ਬੱਸ ਨਹੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਖੇਡਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ | ਜਿੱਥੇ ਖੇਡ ਮੈਦਾਨ ਬਣਾਏ, ਉੱਥੇ ਹੀ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ | ਪੰਜਾਬ ਸਰਕਾਰ ਵਲੋਂ ਸਕੂਲ ਪਿ੍ੰਸੀਪਲਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ, ਸਕੂਲ ਪ੍ਰਬੰਧਕ ਕਮੇਟੀਆਂ ਨੂੰ ਐਕਟਿਵ ਕੀਤਾ ਗਿਆ ਤੇ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਇਆ ਗਿਆ | ਇਨ੍ਹਾਂ ਸਾਰੇ ਕਾਰਜਾਂ ਦੇ ਨਾਲ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧੇ, ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿਚ ਲਗਾਇਆ, ਸਿੱਖਿਆ ਦੀ ਕੁਆਲਿਟੀ ਦੇ ਵਿਚ ਬਹੁਤ ਸੁਧਾਰ ਹੋਇਆ | ਮਾਪਿਆਂ ਦਾ ਸਰਕਾਰੀ ਸਿੱਖਿਆ ਦੇ 'ਤੇ ਭਰੋਸਾ ਵਧਿਆ | ਇਸ ਤੋਂ ਪਹਿਲਾਂ ਆਮ ਲੋਕ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਮਜਬੂਰੀ ਬੱਸ ਹੀ ਭੇਜਦੇ ਸਨ | ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਜੇ.ਈ, ਨੈੱਟ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿਚ ਹਿੱਸਾ ਲੈ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਇਆ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਇੰਜ. ਹਤਿੰਦਰ ਸ਼ਰਮਾ ਜੂਨੀਅਰ ਇੰਜੀਨੀਅਰ ਹੋਏ ਸੇਵਾਮੁਕਤ
Ad Position 24