28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇੰਜ. ਹਤਿੰਦਰ ਸ਼ਰਮਾ ਜੂਨੀਅਰ ਇੰਜੀਨੀਅਰ ਹੋਏ ਸੇਵਾਮੁਕਤ

Ad Position 21
No active advertisement
ਅਜੀਤ ਡੈਸਕ 05-04-2026
ਨਾਭਾ, 4 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਨਾਭਾ ਸਥਿਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਦਫ਼ਤਰ ਨਾਭਾ ਵਿਖੇ ਇੰਜੀਨੀਅਰ ਹਤਿੰਦਰ ਸ਼ਰਮਾ ਜੂਨੀਅਰ ਇੰਜੀਨੀਅਰ ਅੱਜ ਸੇਵਾਮੁਕਤ ਹੋ ਗਏ ਹਨ | ਦੱਸਣਯੋਗ ਹੈ ਕਿ ਐਨ.ਆਰ.ਆਈ. ਪ੍ਰਮੋਟਰ ਸਿੰਕੂ ਸ਼ਰਮਾ ਨਾਭਾ ਦੇ ਚਾਚਾ ਹਨ ਹਤਿੰਦਰ ਸ਼ਰਮਾ | ਇੰਜੀਨੀਅਰ ਹਤਿੰਦਰ ਸ਼ਰਮਾ ਦੇ ਸੇਵਾਮੁਕਤ ਹੋਣ 'ਤੇ ਸਮੂਹ ਦਫ਼ਤਰੀ ਸਟਾਫ਼, ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰ ਅਤੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਵਿਦਾਇਗੀ ਸਮਾਰੋਹ ਮੌਕੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਇੰਜੀਨੀਅਰ ਹਨੀ ਗੁਪਤਾ ਉਚੇਚੇ ਤੌਰ 'ਤੇ ਪਹੁੰਚੇ | ਵਿਦਾਇਗੀ ਸਮਾਰੋਹ ਦੌਰਾਨ ਇੰਜੀਨੀਅਰ ਕਰਮ ਸਿੰਘ, ਇੰਜੀਨੀਅਰ ਗੁਰਜੀਤ ਸਿੰਘ, ਉਪ ਮੰਡਲ ਇੰਜੀਨੀਅਰ ਗੁਰਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਹਤਿੰਦਰ ਸ਼ਰਮਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਬਹੁਤ ਹੀ ਵਿਲੱਖਣ ਸੀ | ਸਟੇਜ ਸਕੱਤਰ ਦੀ ਭੂਮਿਕਾ ਮੇਜਰ ਸਿੰਘ ਕੋਟਕਲਾਂ ਵਲੋਂ ਬਾਖ਼ੂਬੀ ਢੰਗ ਨਾਲ ਨਿਭਾਈ ਗਈ | ਸਮਾਰੋਹ ਦੇ ਆਖ਼ਰੀ ਵਿਚ ਸਮੂਹ ਸਟਾਫ਼ ਵਲੋਂ ਹਤਿੰਦਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸੇਵਾਮੁਕਤ ਹੋਣ 'ਤੇ ਹਤਿੰਦਰ ਸ਼ਰਮਾ ਵਲੋਂ ਸਮਾਰੋਹ ਦੌਰਾਨ ਪਹੁੰਚੇ ਸਮੂਹ ਦਫ਼ਤਰ ਸਟਾਫ਼ ਅਤੇ ਮੁਲਾਜ਼ਮਾਂ ਦੇ ਨਾਲ-ਨਾਲ ਪੱਤਰਕਾਰਾਂ ਤੇ ਸਮਾਜਸੇਵੀ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਹੰਤ ਲਲਿਤ ਮੋਹਨ ਦਾਸ ਤਪੀਆ, ਅਬਜਿੰਦਰ ਸਿੰਘ ਜੋਗੀ ਨਾਨੋਕੀ ਜ਼ਿਲ੍ਹਾ ਪ੍ਰਧਾਨ ਭਾਕਿਯੂ ਕਾਦੀਆਂ, ਇੰਜੀਨੀਅਰ ਗਗਨਵੀਰ ਸਿੰਘ, ਇੰਜੀਨੀਅਰ ਸਾਹਿਲ, ਐਸਡੀਸੀ ਜਗਤਾਰ ਸਿੰਘ, ਕਲਰਕ ਪਰਵਿੰਦਰ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਯਤਨਾਂ ਸਦਕਾ ਸੂਬੇ 'ਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ-ਵਿਧਾਇਕ ਰਾਏ ਅਗਲੀ ਖ਼ਬਰ ਪੀ.ਆਈ.ਐਮ.ਟੀ. ਵਿਚ ਕਰਵਾਏ ਆਫ਼ਤਾਬ 2026 'ਚ ਵਿਦਿਆਰਥੀਆਂ ਨੇ ਬੰਨਿ੍ਹਆ ਰੰਗ
Ad Position 24