ਮੰਡੀ ਗੋਬਿੰਦਗੜ੍ਹ, 4 ਅਪ੍ਰੈਲ (ਇਕਬਾਲਦੀਪ ਸੰਧੂ)-ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਜਦੋਂ ਵੀ ਸੂਬੇ ਅੰਦਰ ਸਰਕਾਰਾਂ ਬਣੀਆਂ, ਉਦੋਂ ਹੀ ਐਸ.ਸੀ. ਸਮਾਜ ਵਲੋਂ ਆਪਣਾ ਬਣਦਾ ਯੋਗਦਾਨ ਪਾ ਕੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਈਆਂ ਹਨ | ਇਸੇ ਤਰ੍ਹਾਂ ਅਗਲੀ ਸਰਕਾਰ ਵਿਚ ਵੀ ਐਸ.ਸੀ. ਭਾਈਚਾਰੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਣਗੇ | ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਐਸ.ਸੀ. ਵਿੰਗ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ ਦੇ ਸਨਮਾਨ ਵਿਚ ਮੰਡੀ ਗੋਬਿੰਦਗੜ੍ਹ ਦੀ ਲੀਡਰਸ਼ਿਪ ਵਲੋਂ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋੜਵੰਦ ਪਰਿਵਾਰਾਂ ਨੂੰ ਵਧੇਰੇ ਸਹੂਲਤਾਂ ਦਿੱਤੀਆਂ ਗਈਆਂ | ਜਿਨ੍ਹਾਂ ਵਿਚ ਆਟਾ-ਦਾਲ ਦੀ ਸਕੀਮ ਪ੍ਰਮੁੱਖ ਹੈ | ਇਸ ਤੋਂ ਇਲਾਵਾ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ, ਸਕਾਲਰਸ਼ਿਪ, ਸ਼ਗਨ ਸਕੀਮ ਅਤੇ ਹੋਰ ਵੀ ਵਧੇਰੇ ਲਾਭ ਦਿੱਤੇ ਗਏ | ਰਾਜੂ ਖੰਨਾ ਨੇ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਡਾ. ਅਰਜੁਨ ਸਿੰਘ ਨੂੰ ਮਾਣ ਸਤਿਕਾਰ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਹੈ | ਇਸ ਮੌਕੇ 'ਤੇ ਡਾ. ਅਰਜੁਨ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਤੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਨਾਜ਼ਰ ਸਿੰਘ ਸੰਤ ਨਗਰ, ਫੋਰਮੈਨ ਬਲਵੀਰ ਸਿੰਘ ਸਿੱਧੂ, ਗੁਰਸਾਹਿਬ ਸਿੰਘ ਸ਼ੈਰੀ ਭਾਂਬਰੀ, ਭਿੰਦਰ ਸਿੰਘ, ਸੋਮਨਾਥ ਸਿੰਘ ਅਜਨਾਲੀ, ਬਾਬਾ ਨਿਸ਼ਾਨ ਸਿੰਘ, ਜਗਤਾਰ ਸਿੰਘ ਗਿੱਲ, ਰਾਜੇਸ਼ ਕੁਮਾਰ ਸ਼ਾਹੀ, ਲਾਲੀ ਭੰਗੂ, ਪ੍ਰਦੀਪ ਕੁਮਾਰ ਮਿੰਟੂ, ਚਰਨਜੀਤ ਚੰਨਾ, ਹਰਮੀਤ ਸਿੰਘ ਖਾਲਸਾ, ਪਿ੍ੰਸ ਛੱਤਵਾਲ, ਸੱਤਪਾਲ ਸਿੰਘ ਸੱਤਾ, ਸਹਿਜ ਧਾਲੀਵਾਲ, ਗੁਰਪ੍ਰੀਤ ਸਿੰਘ ਨੋਨੀ, ਬਿਕਰਮ ਸਿੰਘ, ਕੁਲਵਿੰਦਰ ਸਿੰਘ ਭੰਗੂ, ਸਿਮਰਨਜੀਤ ਸਿੰਘ ਡਿਪਟੀ, ਬੰਟੀ ਜੱਸੜਾਂ, ਰਾਮ ਸਿੰਘ, ਰੌਸ਼ਨ ਸਿੰਘ, ਯਸ਼ ਵਰਮਾ, ਕਰਮਜੀਤ ਸਿੰਘ ਗਾਂਧੀ, ਅੰਗਰੇਜ਼ ਸਿੰਘ ਲਾਡਪੁਰ, ਬਹਾਦਰ ਸਿੰਘ ਹੈਬਤਪੁਰ, ਲਾਲਾ ਸਿੰਘ ਆਹਲੂਵਾਲੀਆ, ਵਿਜੈ ਖੁਰਮੀ, ਗੁਰਜੀਤ ਸਿੰਘ ਮੰਗਾ, ਗੋਰਾ ਸਿੰਘ ਅਜਨਾਲੀ ਵੀ ਮੌਜੂਦ ਸਨ |