ਸੁਲਤਾਨਪੁਰ ਲੋਧੀ, 4 ਅਪ੍ਰ੍ਰੈਲ (ਨਰੇਸ਼ ਹੈਪੀ)-ਮੁਹੱਲਾ ਪ੍ਰੇਮਪੁਰਾ ਸੁਲਤਾਨਪੁਰ ਲੋਧੀ ਵਿਖੇ ਭਗਤ ਬਲਵੀਰ ਸਿੰਘ ਧਾਰਮਿਕ ਗੀਤਾਂ ਦੇ ਲੇਖਕ ਵਲੋਂ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਆਪਣੇ ਗ੍ਰਹਿ ਵਿਖੇ ਕਰਵਾਈ ਗਈ | ਇਸ ਮੌਕੇ ਪ੍ਰਸਿੱਧ ਭਜਨ ਗਾਇਕ ਕੁਲਦੀਪ ਕੇਸ਼ਵ ਵਲੋਂ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਬਾਬਾ ਜੀ ਦੇ ਚਰਨਾਂ ਨਾਲ ਜੋੜਿਆ | ਇਸ ਮੌਕੇ ਅਸ਼ੀਰਵਾਦ ਲੈਣ ਵਾਸਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਵਨੀਤ ਸਿੰਘ ਚੀਮਾ ਤੇ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਕੌਂਸਲਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰਬੰਧਕਾਂ ਵਲੋਂ ਦੋਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਨਿਸ਼ਾ ਦੇਵਾ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਭਗਤ ਬਲਵੀਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਅੰਤ 'ਚ ਇਸ ਮੌਕੇ ਬਾਬਾ ਜੀ ਦਾ ਲੰਗਰ ਅਟੁੱਟ ਵਰਤਿਆ | ਇਸ ਮੌਕੇ ਭਗਤ ਬਲਵੀਰ ਸਿੰਘ, ਨਵਨੀਤ ਸਿੰਘ ਚੀਮਾ ਉਪ ਪ੍ਰਧਾਨ ਨਗਰ ਕੌਂਸਲ, ਸੰਦੀਪ ਕੌਰ ਕੌਂਸਲਰ, ਬਾਬਾ ਸ਼ਿੰਗਾਰਾ ਸਿੰਘ ਚੇਅਰਮੈਨ ਵਿਸ਼ਵ ਸੂਫ਼ੀ ਸਮਾਜ, ਭਗਤ ਦਵਿੰਦਰ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ, ਨਿਸ਼ਾ ਦੇਵਾ, ਨਿਸ਼ੀ ਸ਼ਰਮਾ, ਸੁਰਜੀਤ ਸਿੰਘ ਬਿੱਲੂ, ਰਾਜ ਕੁਮਾਰ, ਪੂਰਨ ਸਿੰਘ ਡੌਲ, ਮਨਜੀਤ ਸਿੰਘ, ਨਿਸ਼ਾਂਤ ਕੁਮਾਰ, ਬਲਵੀਰ ਕੌਰ, ਗਗਨਪ੍ਰੀਤ ਕੌਰ, ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸੀ |