ਮੰਡੀ ਗੋਬਿੰਦਗੜ੍ਹ, 5 ਅਪ੍ਰੈਲ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਦੇ ਲਾਇਨਜ਼ ਮਾਡਲ ਸਕੂਲ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਰਮੇਸ਼ ਗੋਇਲ ਦੀ ਅਗਵਾਈ ਹੇਠ, 2026-27 ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸਕੂਲ ਦੇ ਵਿਚ ਇਕ ਹਵਨ ਯੱਗ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਜਾਪ ਨਾਲ ਹੋਈ, ਜਿਸ ਦੌਰਾਨ ਮੌਜੂਦ ਸਾਰੇ ਮੈਂਬਰਾਂ ਨੇ ਪਵਿੱਤਰ ਅਗਨੀ ਵਿਚ ਆਹੂਤੀਆਂ ਪਾਈਆਂ ਅਤੇ ਨਵੇਂ ਸੈਸ਼ਨ ਦੇ ਸਫਲ ਸੰਚਾਲਨ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਨ ਕਮੇਟੀ ਅਤੇ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਜਿਨ੍ਹਾਂ ਵਿਚ ਲਾਇਨ ਰੀਟਾ ਗੋਇਲ, ਸਕੂਲ ਸਕੱਤਰ ਲਲਿਤ ਗਰਗ, ਰਿਸ਼ਿਕਾ ਗਰਗ, ਖ਼ਜ਼ਾਨਚੀ ਵਿਸ਼ਾਲ ਗਰਗ, ਰਿਤੂ ਗਰਗ, ਕਮਲ ਸਿੰਗਲਾ, ਸ਼ਿਖਾ ਸਿੰਗਲਾ, ਅਨਿਤ ਮਿੱਤਲ, ਸੁਰੇਸ਼ ਗੁਪਤਾ, ਨਰੇਸ਼ ਜੈਨ, ਦਿਨੇਸ਼ ਸਿੰਘ, ਲਲਿਤ ਗੋਇਲ, ਆਈ.ਪੀ.ਐਸ. ਕੋਚਰ, ਵਰਿੰਦਰ ਸ਼ੁਕਲਾ, ਵਿਸ਼ਾਲ ਸ਼ਾਹੀ, ਜੁਗਲ ਅਗਰਵਾਲ ਅਤੇ ਸੰਦੀਪ ਗੋਇਲ ਮੌਜੂਦ ਸਨ | ਇਸ ਮੌਕੇ ਬੋਲਦਿਆਂ ਪ੍ਰਧਾਨ ਰਮੇਸ਼ ਗੋਇਲ ਨੇ ਸਾਰੇ ਆਉਣ ਵਾਲੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਜਿਹੇ ਅਧਿਆਤਮਿਕ ਸਮਾਗਮ ਵਿਦਿਆਰਥੀਆਂ ਵਿਚ ਸਕਾਰਾਤਮਿਕ ਊਰਜਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਨਵਾਂ ਅਕਾਦਮਿਕ ਸੈਸ਼ਨ ਵਿਦਿਆਰਥੀਆਂ ਲਈ ਸਫਲਤਾ ਅਤੇ ਨਵੀਆਂ ਪ੍ਰਾਪਤੀਆਂ ਨਾਲ ਭਰਿਆ ਰਹੇਗਾ | ਹਵਨ ਯੱਗ ਦੌਰਾਨ, ਸਕੂਲ ਦੇ ਅਧਿਆਪਕ, ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਮੌਜੂਦ ਸਨ | ਸਕੂਲ ਪ੍ਰਬੰਧਨ ਨੇ ਸਿੱਖਿਆ ਦੇ ਮਿਆਰਾਂ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮੂਹਿਕ ਤੌਰ 'ਤੇ ਯਤਨ ਕਰਨ ਲਈ ਮੌਜੂਦ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ |