ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ (ਮਨਪ੍ਰੀਤ ਸਿੰਘ)-ਦੀ ਹਿਊਮਨ ਰਾਈਟਸ ਐਂਡ ਐਂਟੀ ਕਰੱਪਸ਼ਨ ਫ਼ਰੰਟ ਪੰਜਾਬ ਦੁਆਰਾ ਮਹੀਨਾਵਾਰ ਮੀਟਿੰਗ ਕੀਤੀ ਗਈ | ਜਿਸ 'ਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਸੰਘੋਲ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਸਮਾਰੋਹ ਦੇ ਰੂਪ 'ਚ ਮਨਾਉਣ ਦਾ ਫ਼ੈਸਲਾ ਲਿਆ ਗਿਆ | ਇਸ ਸਮਾਗਮ ਦੌਰਾਨ ਲੈਕਚਰ, ਸੱਭਿਆਚਾਰਕ ਪ੍ਰੋਗਰਾਮ ਅਤੇ ਲੇਖ ਪ੍ਰਤੀਯੋਗਤਾ ਆਦਿ ਕਰਵਾਏ ਜਾਣਗੇ | ਇਸ ਮੌਕੇ ਫ਼ਰੰਟ ਦੀ ਸੂਬਾਈ ਇਕਾਈ ਤੋਂ ਚੇਅਰਮੈਨ ਵੈਦ ਧਰਮ ਸਿੰਘ, ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ, ਚੇਅਰਮੈਨ ਮੈਡੀਕਲ ਵਿੰਗ ਡਾ. ਜੇ.ਐਸ. ਬਾਜਵਾ, ਸੀਨੀਅਰ ਮੀਤ ਪ੍ਰਧਾਨ ਕੈਪਟਨ ਹਰਭਜਨ ਸਿੰਘ ਚੀਮਾ, ਵਿੱਕੀ ਰਾਏ, ਕੈਸ਼ੀਅਰ ਹੰਸ ਰਾਜ ਤਲਾਣੀਆ, ਉਪ ਚੇਅਰਮੈਨ ਪੰਕਜ ਗੁਪਤਾ, ਜੁਆਇੰਟ ਸਕੱਤਰ ਗੁਰਸੇਵਕ ਸਿੰਘ ਮਜ਼ਾਤ, ਸਿੱਖਿਆ ਵਿੰਗ ਕੋਆਰਡੀਨੇਟਰ ਮਨਜੋਤ ਕੌਰ, ਬਸੀ ਪਠਾਣਾਂ ਪ੍ਰਧਾਨ ਜਸਵਿੰਦਰ ਸਿੰਘ ਲਾਲੀ ਅਤੇ ਖਮਾਣੋਂ ਤਹਿਸੀਲ ਪ੍ਰਧਾਨ ਜਗੀਰ ਸਿੰਘ ਆਦਿ ਹਾਜ਼ਰ ਸਨ |