24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੁਰਦੁਆਰਾ ਸਿੰਘ ਸਭਾ 'ਚ ਮੁਫ਼ਤ ਥੈਰੇਪੀ ਕੈਂਪ

Ad Position 21
No active advertisement
ਅਜੀਤ ਡੈਸਕ 11-04-2026
ਸਮਾਣਾ, 10 ਅਪ੍ਰੈਲ (ਸਾਹਿਬ ਸਿੰਘ)-ਥਰਮਲ ਥੈਰੇਪੀ ਸੈਂਟਰ ਸਮਾਣਾ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ 'ਚ ਕਮੇਟੀ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਮੁਫ਼ਤ ਥੈਰੇਪੀ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਅਮਨਦੀਪ ਬਾਂਸਲ (ਐਮ.ਡੀ.), ਸੋਸ਼ਲ ਵਰਕਰ ਸੁਨੀਤਾ ਧੀਮਾਨ ਅਤੇ ਸੀਤਲ ਨੇ ਦੋ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਥੈਰੇਪੀ ਕਰਵਾ ਕੇ ਇਸ ਦੇ ਫ਼ਾਇਦੇ ਦੱਸੇ | ਡਾ. ਬਾਂਸਲ ਨੇ ਕਿਹਾ ਕਿ ਸਾਊਥ ਕੋਰੀਆ ਦੀਆਂ ਮਸ਼ੀਨਾਂ ਰਾਹੀਂ ਜੋੜਾਂ ਦਾ ਦਰਦ, ਸਰਵਾਈਕਲ, ਅਧਰੰਗ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗਠੀਆ ਵਗ਼ੈਰਾ ਦਾ ਬਿਨਾਂ ਦਵਾਈ ਥੈਰੇਪੀ ਕਰਵਾ ਕੇ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਮਾਤਾ ਨੈਣਾਂ ਆਰੀਆ ਧਰਮਸ਼ਾਲਾ 'ਚ ਉਨ੍ਹਾਂ ਮੁਫ਼ਤ ਥੈਰੇਪੀ ਕੈਂਪ ਲਗਾਇਆ ਹੋਇਆ ਹੈ | ਜੋ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਅਤੇ ਸੈਂਕੜੇ ਲੋਕ ਇਸ ਦਾ ਫ਼ਾਇਦਾ ਲੈ ਚੁੱਕੇ ਹਨ | ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਾਡੀ, ਗੁਰਮੀਤ ਸਿੰਘ ਬੱਗਾ ਅਤੇ ਬਾਬਾ ਸਰਬਜੀਤ ਸਿੰਘ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਰਮਵੀਰ ਸਿੰਘ ਟਿਵਾਣਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰੈੱਸ ਮੀਡੀਆ ਇੰਚਾਰਜ ਨਿਯੁਕਤ ਅਗਲੀ ਖ਼ਬਰ ਹਰੇਕ ਨਾਗਰਿਕ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ- ਪਦਮ, ਭਾਟੀਆ, ਸੰਦਲ
Ad Position 24