23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦੇਵੀਗੜ੍ਹ ਨਗਰ ਪੰਚਾਇਤ ਖਿਲਾਫ ਸੰਘਰਸ਼ 'ਚ ਲੋਕਾਂ ਨਾਲ ਡੱਟ ਕੇ ਖੜ੍ਹਾਂਗੇ - ਸਾਬਕਾ ਵਿਧਾਇਕ ਚੰਦੂਮਾਜਰਾ

Ad Position 21
No active advertisement
ਅਜੀਤ ਡੈਸਕ 11-04-2026
ਸਨÏਰ, 10 ਅਪ੍ਰੈਲ (ਸੋਖਲ)-ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੇਵੀਗੜ੍ਹ ਨਗਰ ਪੰਚਾਇਤ ਖ਼ਿਲਾਫ਼ ਉੱਠ ਰਹੇ ਲੋਕਾਂ ਦੇ ਰੋਸ ਨੂੰ ਪੂਰਾ ਸਮਰਥਨ ਦਿੰਦਿਆਂ ਕਿਹਾ ਹੈ ਕਿ ਨਗਰ ਪੰਚਾਇਤ ਨੂੰ ਭੰਗ ਕਰਨ ਦਾ ਮਤਾ ਪਾਉਣਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਪਹਿਲਾਂ ਰਹੀ ਸਰਕਾਰ ਵਲੋਂ ਲੋਕਾਂ ਦੀ ਰਾਏ ਦੇ ਉਲਟ ਜਾ ਕੇ ਦੇਵੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਨੂੰ ਨਗਰ ਪੰਚਾਇਤ ਬਣਾਇਆ ਗਿਆ ਸੀ, ਜਿਸ ਦਾ ਉਸ ਸਮੇਂ ਵੀ ਉਨ੍ਹਾਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ¢ ਉਨ੍ਹਾਂ ਦੱਸਿਆ ਕਿ ਉਸ ਵੇਲੇ ਜਿਹੜੇ ਖਦਸ਼ੇ ਜਾਹਿਰ ਕੀਤੇ ਗਏ ਸਨ, ਉਹ ਅੱਜ ਸੱਚ ਸਾਬਤ ਹੋ ਰਹੇ ਹਨ ਚੰਦੂਮਾਜਰਾ ਨੇ ਕਿਹਾ ਕਿ ਕਿਸੇ ਵੀ ਇਲਾਕੇ ਨੂੰ ਨਗਰ ਪੰਚਾਇਤ ਬਣਾਉਣ ਲਈ ਲਾਜ਼ਮੀ ਹੈ ਕਿ ਉਥੇ ਆਰਥਿਕ ਅਤੇ ਬੁਨਿਆਦੀ ਤÏਰ 'ਤੇ ਵੱਡੀ ਤਰੱਕੀ ਹੋਵੇ, ਤਾਂ ਜੋ ਲੋਕ ਟੈਕਸ ਦੇ ਕੇ ਆਪਣਾ ਵਿਕਾਸ ਖੁਦ ਕਰ ਸਕਣ¢ ਪਰ ਦੇਵੀਗੜ੍ਹ ਵਿਚ ਇਸ ਤਰ੍ਹਾਂ ਦੀ ਕੋਈ ਵੱਡੀ ਤਰੱਕੀ ਨਹੀਂ ਹੋਈ, ਜਿਸ ਦੇ ਬਾਵਜੂਦ ਲੋਕਾਂ 'ਤੇ ਟੈਕਸਾਂ ਦਾ ਭਾਰੀ ਬੋਝ ਪਾ ਦਿੱਤਾ ਗਿਆ ਹੈ¢ ਉਨ੍ਹਾਂ ਦੋਸ਼ ਲਾਇਆ ਕਿ ਨਗਰ ਪੰਚਾਇਤ ਦੇ ਨਿਯਮਾਂ ਕਾਰਨ ਲੋਕਾਂ ਨੂੰ ਘਰਾਂ ਵਿਚ ਛੋਟੇ-ਮੋਟੇ ਕੰਮ ਲਈ ਵੀ ਅਧਿਕਾਰੀਆਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ਵਿਚ ਦੂਸਰੀ ਵਾਰ ਦੂਧਨ ਸਾਧਾ ਦੌਰੇ 'ਤੇ ਆਏ ਪਰ ਸਿਰਫ਼ ਰਸਮੀ ਭਾਸ਼ਣ ਕਰਕੇ ਵਾਪਸ ਚਲੇ ਗਏ¢ ਉਨ੍ਹਾਂ ਨੂੰ ਦੇਵਿਗੜ੍ਹ ਦੀਆਂ ਟੁੱਟੀਆਂ ਸੜਕਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਜ਼ਰ ਨਹੀਂ ਆਈਆਂ, ਜਿਨ੍ਹਾਂ ਨਾਲ ਆਮ ਜਨਤਾ ਭਾਰੀ ਪਰੇਸ਼ਾਨ ਹੈ¢ ਚੰਦੂਮਾਜਰਾ ਨੇ ਧਰਨੇ ਦÏਰਾਨ ਇਕੱਠੇ ਹੋਏ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਈ ਹੈ¢ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਸੰਘਰਸ਼ ਵਿਚ ਲੋਕਾਂ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ ਅਤੇ ਜੇ ਮÏਕਾ ਮਿਲਿਆ ਤਾਂ ਦੇਵੀਗੜ੍ਹ ਨਗਰ ਪੰਚਾਇਤ ਨੂੰ ਤੁਰੰਤ ਭੰਗ ਕਰਨ ਲਈ ਕਦਮ ਚੁੱਕਣਗੇ¢
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਵਿਸ਼ਵ ਸਿਹਤ ਦਿਵਸ ਮੌਕੇ ਯੋਗਾ ਸੈਸ਼ਨ ਅਗਲੀ ਖ਼ਬਰ ਮਿਸ਼ਨ ਸਮਰੱਥ 'ਚ ਵਿਸ਼ੇਸ਼ ਯੋਗਦਾਨ ਲਈ ਸਿੱਖਿਆ ਵਿਭਾਗ ਵਲੋਂ ਅਧਿਆਪਕ ਸਤਵੀਰ ਸਿੰਘ ਸਨਮਾਨਿਤ
Ad Position 24