23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਨੇ ਲੋੜਵੰਦ ਬੱਚਿਆਂ ਦੀ ਫ਼ੀਸ ਲਈ ਸਕੂਲ ਨੂੰ ਦਿੱਤਾ ਚੈੱਕ

Ad Position 21
No active advertisement
ਅਜੀਤ ਡੈਸਕ 11-04-2026
ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਇੰਡੀਅਨ ਬੈਂਕ ਇੰਪਲਾਈਜ਼ ਯੂਨੀਅਨ ਨਾਰਥ ਜ਼ੋਨ ਦੇ ਜਨਰਲ ਸਕੱਤਰ ਨਰੇਸ਼ ਵੈਦ ਦੀ ਅਗਵਾਈ ਵਿਚ ਯੂਨੀਅਨ ਦੇ ਫਾਊਾਡਰ ਸਵ. ਪੰਡਿਤ ਸੁਦੇਸ਼ ਸ਼ਰਮਾ ਦੀ 14ਵੀਂ ਬਰਸੀ ਮੌਕੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਦੇ 21 ਹੋਣਹਾਰ ਵਿਦਿਆਰਥੀਆਂ ਦੀ ਫ਼ੀਸ ਦਾ ਚੈੱਕ ਪਿੰ੍ਰਸੀਪਲ ਰੀਤਾ ਰਾਣੀ ਨੂੰ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਸੌਂਪਿਆ ਗਿਆ | ਇਸ ਮੌਕੇ ਨਰੇਸ਼ ਵੈਦ ਨੇ ਕਿਹਾ ਕਿ ਪੰਡਿਤ ਸੁਦੇਸ਼ ਸ਼ਰਮਾ ਇਕ ਜੁਝਾਰੂ ਲੀਡਰ ਸਨ, ਸੋ ਲੰਮਾ ਸਮਾਂ ਯੂਨੀਅਨ ਵਿਚ ਰਹਿ ਕੇ ਮੁਲਾਜ਼ਮਾਂ ਦੇ ਹੱਕਾਂ ਲਈ ਲੜਦੇ ਰਹੇ, ਇਸ ਲਈ ਉਨ੍ਹਾਂ ਦੀ ਯਾਦ ਵਿਚ ਯੂਨੀਅਨ ਵਲੋਂ ਹਰ ਸਾਲ ਅਜਿਹਾ ਉਪਰਾਲਾ ਕੀਤਾ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਰੀਤਾ ਰਾਣੀ ਨੇ ਯੂਨੀਅਨ ਮੈਂਬਰਾਂ ਅਤੇ ਨਰੇਸ਼ ਵੈਦ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਯੁਵਰਾਜ ਮੜੀਆ ਪ੍ਰਧਾਨ, ਪਵਨਇੰਦਰ ਸ਼ਰਮਾ, ਰਮੇਸ਼ ਕੁਮਾਰ, ਇੰਦਰਜੀਤ ਸਿੰਘ ਗਰੇਵਾਲ, ਸੁਨੀਲ ਕੁਮਾਰ ਗੋਲਡੀ, ਬਬਨਪ੍ਰੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਸੀਮਾ, ਕਪਿਲਾ, ਜਸਪ੍ਰੀਤ ਕੌਰ, ਜਗਤਾਰ ਸਿੰਘ, ਪੂਜਾ ਮੜੀਆ, ਸੰਜੀਵ ਬਾਲਾ ਅਤੇ ਸੰਜੇ ਕੁਮਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਵਿਚ ਵਿਸ਼ਵ ਸਿਹਤ ਦਿਵਸ ਮੌਕੇ ਯੋਗਾ ਸੈਸ਼ਨ
Ad Position 24