12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਰਸੀ 'ਤੇ ਵਿਸ਼ੇਸ਼- ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸਪੁਰ

Ad Position 21
No active advertisement
ਅਜੀਤ ਡੈਸਕ 15-04-2026
ਫ਼ਤਹਿਗੜ੍ਹ ਸਾਹਿਬ-ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸਪੁਰ ਦਾ ਜਨਮ 23 ਜੁਲਾਈ 1943 ਨੂੰ ਪਿਤਾ ਨਿਰੰਜਣ ਸਿੰਘ ਮਾਤਾ ਬਚਨ ਕੌਰ ਦੀ ਕੁੱਖੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਕੁਚੇਸਰ ਵਿਖੇ ਹੋਇਆ | ਉਨ੍ਹਾਂ ਦੇ ਪਿਤਾ ਨਿਰੰਜਣ ਸਿੰਘ ਹੋਮਿਉਪੈਥੀ ਦੇ ਮਾਹਿਰ ਡਾਕਟਰ ਸਨ ਅਤੇ ਕੁਚੇਸਰ ਦੇ ਰਾਜੇ ਦੇ ਰਾਜ ਵੈਦ ਸਨ | ਇਸ ਕਰਕੇ ਇਨ੍ਹਾਂ ਦੀ ਰਿਹਾਇਸ਼ ਇੱਥੇ ਸੀ, ਪਰ ਬਾਅਦ ਵਿਚ ਇਹ ਪਰਿਵਾਰ ਪੰਜਾਬ ਆਪਣੇ ਪਿੰਡ ਸ਼ਿਵਦਾਸਪੁਰ ਬਸੀ ਪਠਾਣਾਂ ਆ ਗਿਆ | ਆਪ ਦੇ ਮਾਮਾ ਜੀ ਬਚਨ ਸਿੰਘ ਚੱਕਲਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਬਾਲਾ ਦੇ ਪ੍ਰਧਾਨ ਸਨ | ਜਿਸ ਵਿਚ ਫ਼ਤਹਿਗੜ੍ਹ ਸਾਹਿਬ ਤੇ ਰੋਪੜ ਜ਼ਿਲ੍ਹੇ ਵੀ ਆਉਂਦੇ ਸਨ | ਜਦੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬਾ ਮੋਰਚਾ ਲਗਾਇਆ ਗਿਆ ਤਾਂ ਆਪ ਦੀ ਉਮਰ 17 ਸਾਲ ਦੀ ਸੀ, ਪਰ ਇਹ ਵੀ ਅਕਾਲੀ ਦਲ ਦੇ ਜਥੇ ਨਾਲ ਜੇਲ੍ਹ ਚਲੇ ਗਏ ਅਤੇ ਛੇ ਮਹੀਨੇ ਦੀ ਜੇਲ੍ਹ ਕੱਟੀ | ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ 1977 ਵਿਚ ਐਮਰਜੈਂਸੀ ਲਗਾਈ ਤਾਂ ਗੁਰਦਰਸ਼ਨ ਸਿੰਘ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਤਾਂ ਉਸ ਵੇਲੇ ਦੀ ਹਕੂਮਤ ਨੇ ਆਪ ਨੂੰ ਪਟਿਆਲਾ ਜੇਲ੍ਹ ਵਿਚ ਬੰਦ ਕਰ ਦਿੱਤਾ | ਜਦੋਂ 1977 ਤੋਂ ਬਾਅਦ ਪੰਜਾਬ ਦੀਆਂ ਚੋਣਾਂ ਹੋਈਆਂ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਧੀਰ ਸਿੰਘ ਚੀਮਾ ਸਨ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸਪੁਰ ਨੇ ਸਿਦਕਦਿਲੀ ਨਾਲ ਕੰਮ ਕੀਤਾ, ਆਪ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਿਸ਼ਕਾਮ ਕੰਮ ਕੀਤਾ, ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਅਤੇ ਨਾ ਕਦੇ ਅਹੁਦੇ ਦੀ ਮੰਗ ਕੀਤੀ, ਬੱਸ ਇਕ ਜਨੂੰਨ ਸੀ ਕਿ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਨਾ ਹੈ | ਜਥੇਦਾਰ ਗੁਰਚਰਨ ਸਿੰਘ ਟੌਹੜਾ ਕਿਹਾ ਕਰਦੇ ਸਨ ਕਿ ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸਪੁਰ ਵਰਗੇ ਪਾਰਟੀ ਅਤੇ ਪੰਥ ਦੇ ਨਿਸ਼ਕਾਮ ਆਗੂ ਵਿਰਲੇ ਹੀ ਹਨ | ਸ਼ਿਵਦਾਸਪੁਰ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਗੁਰਦੀਪ ਸਿੰਘ ਭੱਟੀ, ਰਣਧੀਰ ਸਿੰਘ ਚੀਮਾ, ਬਚਿੱਤਰ ਸਿੰਘ ਪਡਿਆਲਾ, ਕਿਰਪਾਲ ਸਿੰਘ ਲਿਬੜਾ, ਦੀਦਾਰ ਸਿੰਘ ਭੱਟੀ ਨਾਲ ਕੰਮ ਕੀਤਾ ਅਤੇ ਆਪਣੀ ਜ਼ਿੰਦਗੀ ਵਿਚ ਢਾਈ ਸਾਲ ਦੀ ਜੇਲ੍ਹ ਯਾਤਰਾ ਕੀਤੀ | ਜਦੋਂ ਲਗਾਤਾਰ ਦੂਜੀ ਵਾਰ ਅਕਾਲੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਿਵਦਾਸਪੁਰ ਨੂੰ ਸੰਘਰਸ਼ੀ ਯੋਧੇ ਦਾ ਖ਼ਿਤਾਬ ਦਿੱਤਾ ਅਤੇ ਅੰਮਿ੍ਤਸਰ ਸਾਹਿਬ ਬੁਲਾ ਕੇ ਸਪੈਸ਼ਲ ਸਨਮਾਨ ਕੀਤਾ, ਸਰਕਾਰੀ ਪੈਨਸ਼ਨ ਲਗਾਈ ਗਈ | 14 ਅਪ੍ਰੈਲ 2021 ਨੂੰ ਇਹ ਦਰਵੇਸ਼ ਰੂਹ ਆਪਣੇ ਪਰਿਵਾਰ ਅਤੇ ਇਲਾਕੇ ਨੂੰ ਸਦਾ ਲਈ ਛੱਡ ਕੇ ਤੁਰ ਗਈ | ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਵੀ ਪਰਿਵਾਰ ਅਤੇ ਇਲਾਕਾ ਨਿਵਾਸੀ ਅੱਖਾਂ ਭਰ ਲੈਂਦੇ ਹਨ | ਇਨ੍ਹਾਂ ਦੇ ਸਪੁੱਤਰ ਸਵਰਨ ਸਿੰਘ ਸ਼ਿਵਦਾਸਪੁਰ ਵੀ ਸਮਾਜ ਸੇਵੀ ਕੰਮਾਂ ਵਿਚ ਲਗਾਤਾਰ ਲੱਗੇ ਹੋਏ ਹਨ | 15 ਸਾਲ ਪਿੰਡ ਦੇ ਸਰਪੰਚ ਅਤੇ ਬਲਾਕ ਸੰਮਤੀ ਦੇ ਮੈਂਬਰ ਵੀ ਰਹੇ ਹਨ |
- ਬਲਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਖੇਤੀ ਉਤਪਾਦਨ ਕੁਦਰਤ ਦੀ ਖੇਡ ਹੈ, ਫ਼ੈਕਟਰੀ 'ਚ ਬਣੀ ਵਸਤ ਨਹੀਂ-ਰੈਹਿਲ ਅਗਲੀ ਖ਼ਬਰ ਸਿੱਖਿਆ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਹੀ ਸਮਾਜਿਕ ਤਰੱਕੀ ਸੰਭਵ-ਵਿਧਾਇਕ ਰਾਏ
Ad Position 24