ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ ਦੇ ਪਿਤਾ ਮਾਸਟਰ ਰਘਬੀਰ ਸਿੰਘ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੰਤਿਮ ਅਰਦਾਸ 'ਤੇ ਸ਼ਰਧਾਂਜਲੀ ਸਮਾਗਮ ਵਾਹਗਾ ਬਾਰਡਰ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਰੋੜਾਵਾਲਾ ਖੁਰਦ, ਜ਼ਿਲ੍ਹਾ ਅੰਮਿ੍ਤਸਰ ਵਿਖੇ ਹੋਇਆ | ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਟਾਫ਼ ਮੈਂਬਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਮਾਗਮ ਦੌਰਾਨ ਮਾਸਟਰ ਰਘਬੀਰ ਸਿੰਘ ਦੇ ਵੱਡੇ ਸਪੁੱਤਰ ਡਾ. ਬਿਕਰਮਜੀਤ ਸਿੰਘ ਵਾਈਸ ਪਿ੍ੰਸੀਪਲ ਨੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਦੁੱਖ ਸਾਂਝਾ ਕਰਨ ਅਤੇ ਸ਼ੋਕ ਸੰਦੇਸ਼ ਭੇਜਣ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਰਘਬੀਰ ਸਿੰਘ ਦੀ ਧਰਮ ਪਤਨੀ ਮਨਜੀਤ ਕੌਰ, ਵੱਡੇ ਭਰਾ ਕੁਲਵੰਤ ਸਿੰਘ ਰਿਟਾ. ਏ.ਡੀ.ਓ., ਸੁਖਬੀਰ ਸਿੰਘ, ਸਪੁੱਤਰ ਇੰਜੀ. ਅਮਨਬੀਰ ਸਿੰਘ ਬਿਜਲੀ ਬੋਰਡ ਤੇ ਨਵਜੀਤ ਸਿੰਘ ਲਾਲੀ ਲੈਕਚਰਾਰ ਦੇ ਨਾਲ ਟੈਕਨੀਕਲ ਸਰਵਿਸ ਯੂਨੀਅਨ ਦੇ ਸੀਨੀਅਰ ਆਗੂ ਜਗਤਾਰ ਸਿੰਘ ਉੱਪਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਸਕੱਤਰ ਵਿੱਦਿਆ ਇੰਜੀ. ਸੁਖਮਿੰਦਰ ਸਿੰਘ, ਪਿ੍ੰਸੀਪਲ ਡਾ. ਕਸ਼ਮੀਰ ਸਿੰਘ, ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਪਿ੍ੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ, ਪਿ੍ੰਸੀਪਲ ਡਾ. ਸੁਖਦੇਵ ਸਿੰਘ ਪੰਜੋਖਰਾ ਸਾਹਿਬ, ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਤੇ ਓਲੰਪੀਅਨ ਜੁਗਰਾਜ ਸਿੰਘ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜੈਮਲ ਸਿੰਘ ਨੇ ਨਿਭਾਈ |