ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਸਰਹਿੰਦ ਵਲੋਂਭਗਵਾਨ ਪਰਸ਼ੂਰਾਮ ਜਨਮ ਉਤਸਵ ਤੇ ਅਕਸ਼ੈ ਤਿ੍ਤਿਆ ਸ੍ਰੀ ਈਸ਼ਵਰਾਨੰਦ ਹਾਲ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਸਵੇਰੇ ਹਵਨ ਯੱਗ ਕੀਤਾ ਗਿਆ, ਉਪਰੰਤ ਅਚਾਰਿਆ ਸੁਮਿਤ ਬਾਤਿਸ਼ ਵਲੋਂ ਸ੍ਰੀ ਸੁੰਦਰ ਕਾਂਡ ਜੀ ਦਾ ਪਾਠ ਕਰਕੇ ਭਗਵਾਨ ਪਰਸ਼ੂਰਾਮ ਦਾ ਗੁਣਗਾਨ ਕੀਤਾ ਗਿਆ | ਸਮਾਗਮ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਐਨ.ਐਸ.ਯੂ. ਆਈ ਦੇ ਪ੍ਰਧਾਨ ਇਸ਼ਪਰੀਤ ਸਿੰਘ ਸਿੱਧੂ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਮਨਜੀਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰਵਾਸੀਆਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਭਾ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਾਗਰ ਗਿਰੀ ਮਹਾਰਾਜ ਆਦਮਪੁਰ ਵਾਲਿਆਂ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਧਾਰਮਿਕ ਸਮਾਗਮਾਂ ਵਿਚ ਵੱਧ ਤੋਂ ਵੱਧ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਆਪਣੇ ਸਨਾਤਨ ਧਰਮ ਤੋ ਜਾਣੂ ਹੋ ਸਕਣ | ਇਸ ਮੌਕੇ ਸਭਾ ਦੇ ਪ੍ਰਧਾਨ ਨਿਸ਼ਾਂਤ ਭਾਰਦਵਾਜ, ਸਰਪ੍ਰਸਤ ਭਗਵਾਨ ਦਾਸ, ਰੋਹਿਤ ਸ਼ਰਮਾ, ਰਾਜੇਸ਼ ਸ਼ਰਮਾ, ਚੇਅਰਮੈਨ ਸੰਜੀਵ ਸ਼ਰਮਾ, ਵਾਈਸ ਚੇਅਰਮੈਨ ਜਸਪਾਲ ਸ਼ਰਮਾ, ਮੁੱਖ ਸਲਾਹਕਾਰ ਸ਼ਾਮ ਸੁੰਦਰ ਭਾਰਦਵਾਜ, ਜੁਆਇੰਟ ਐਡਵਾਈਜ਼ਰ ਅਮਿਤ ਸ਼ਰਮਾ, ਸਲਾਹਕਾਰ ਸੋਮ ਦੇਵ ਬਾਤਿਸ਼, ਦਵਿੰਦਰ ਸ਼ਰਮਾ ਜਿੰਦੂ, ਅਭਿਸ਼ੇਕ ਜੋਸ਼ੀ, ਪੁਨੀਤ ਸ਼ਰਮਾ, ਸੁਨੀਤ ਬਾਤਿਸ਼, ਪ੍ਰਸ਼ਾਂਤ ਭਾਰਦਵਾਜ, ਪੰਕਜ ਸ਼ਰਮਾ, ਸੁਰੇਸ਼ ਸ਼ਰਮਾ, ਅਮਿਤ ਸ਼ਰਮਾ, ਅਭਿਸ਼ੇਕ ਸ਼ਰਮਾ, ਵਿਕਰਾਂਤ ਸ਼ਰਮਾ, ਪਵਨ ਸ਼ਰਮਾ, ਪ੍ਰਦੀਪ ਸ਼ਰਮਾ, ਸੰਜੀਵ ਸ਼ਰਮਾ, ਵਰਿੰਦਰ ਕੁਮਾਰ ਸ਼ੈਲੀ, ਅਮਿਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ |