03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੈੱਕ ਬਾਉਂਸ ਦੇ ਮਾਮਲੇ 'ਚ ਭਗੌੜਾ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 20-04-2026
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਬਲਜਿੰਦਰ ਸਿੰਘ)-ਚੈੱਕ ਬਾਉਂਸ ਮਾਮਲੇ ਵਿਚ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਨੂੰ ਪੀ.ਓ ਸਟਾਫ਼ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਮਾਲਕ ਪੈਸਟੀਸਾਈਡ ਕੀੜੇਮਾਰ ਦਵਾਈ ਫੈਕਟਰੀ ਪਿੰਡ ਜਖਵਾਲੀ ਵਲੋਂ ਸੰਜੀਵ ਕੁਮਾਰ ਭੱਲਾ ਪੁੱਤਰ ਜੰਗ ਬਹਾਦਰ ਭੱਲਾ ਵਾਸੀ ਹੁਸ਼ਿਆਰਪੁਰ ਦੇ ਖ਼ਿਲਾਫ਼ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਚ ਚੈੱਕ ਬਾਉਂਸ ਮਾਮਲੇ ਵਿਚ ਕੇਸ ਦਾਇਰ ਕੀਤਾ ਗਿਆ ਸੀ | ਜਿਸ ਨਾਲ ਉਨ੍ਹਾਂ ਦਾ ਪੈਸਟੀਸਾਈਡ ਕੀੜੇ ਮਾਰ ਦਵਾਈਆਂ ਦਾ ਲੈਣ ਦੇਣ ਸੀ | ਅਦਾਲਤ ਵਲੋਂ 9 ਅਕਤੂਬਰ 2025 ਨੂੰ ਸੰਜੀਵ ਕੁਮਾਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ | ਜਿਸ ਸਬੰਧੀ ਪੀ. ਓ ਸਟਾਫ਼ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਸੰਜੀਵ ਕੁਮਾਰ ਨੂੰ ਪੋ੍ਰਡਕਸ਼ਨ ਵਰੰਟ 'ਤੇ ਹੁਸ਼ਿਆਰਪੁਰ ਸੈਂਟਰਲ ਜੇਲ੍ਹ ਤੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਸੰਜੀਵ ਕੁਮਾਰ ਨੂੰ ਜ਼ਮਾਨਤ ਮਿਲ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਧੁੰਨ ਵਲੋਂ ਵੱਖ-ਵੱਖ 11 ਕੇ. ਵੀ. ਫੀਡਰਾਂ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਜਨਮ ਉਤਸਵ ਉਤਸ਼ਾਹ ਨਾਲ ਮਨਾਇਆ <br/>
Ad Position 24