ਭਾਦਸੋਂ, 21 ਅਪ੍ਰੈਲ (ਪ੍ਰਦੀਪ ਦੰਦਰਾਲਾ)-ਪਟਿਆਲਾ ਦਿਹਾਤੀ ਦੇ ਪਿੰਡ ਹਿਰਦਾਪੁਰ ਵਿਚ ਦੁਪਹਿਰ ਸਮੇਂ ਤਕਰੀਬਨ 12.45 ਵਜੇ ਕਣਕ ਤੇ ਨਾੜ ਨੂੰ ਭਿਆਨਕ ਅੱਗ ਲੱਗ ਗਈ | ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਜਿਸ ਬਾਰੇ ਪੀੜਤ ਕਿਸਾਨ ਅਮਰੀਕ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਸਿੰਬੜੋ ਨੇ ਦੱਸਿਆ ਕਿ ਉਸ ਨੇ ਹਿਰਦਾਪੁਰ ਵਿਖੇ ਲਗਪਗ 8.50 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਹੋਈ ਸੀ ਜੋ ਅੱਜ ਸੜ ਕੇ ਸੁਆਹ ਹੋ ਗਈ | ਇਸ ਦੇ ਨਾਲ ਹੀ ਵੱਖ-ਵੱਖ ਕਿਸਾਨਾਂ ਦਾ ਤੂੜੀ ਬਣਾਉਣ ਲਈ ਰੱਖਿਆ ਨਾੜ ਵੀ ਅੱਗ ਲੱਗ ਕੇ ਸਵਾਹ ਹੋ ਚੁੱਕਿਆ ਹੈ | ਜਿਨ੍ਹਾਂ ਵਿਚ ਮੋਹਨ ਲਾਲ ਹਿਰਦਾਪੁਰ 2 ਏਕੜ, ਰਾਮ ਚੰਦ 7 ਏਕੜ, ਮੋਹਨ ਲਾਲ 2 ਏਕੜ, ਦਾਰਾ ਸਿੰਘ ਹਿਰਦਾਪੁਰ ਦਾ 8 ਏਕੜ, ਗੁਰਤੇਜ ਸਿੰਘ 7 ਏਕੜ, ਹਰਿੰਦਰ ਸਿੰਘ ਢਾਈ ਏਕੜ ਅਤੇ ਅਮਰੀਕ ਸਿੰਘ ਦਾ 11 ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਸੜ ਸਵਾਹ ਹੋ ਗਿਆ ਹੈ | ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬਿਗ੍ਰੇਡ ਨੂੰ ਪਾਲ ਖਰੌੜ ਆਪਣਾ ਫ਼ਰਜ਼ ਸੇਵਾ ਸੁਸਾਇਟੀ ਲਚਕਾਣੀ ਵਲੋਂ ਲੋਕਾਂ ਦੀ ਸੇਵਾ ਵਿਚ ਲਗਾਇਆ ਗਿਆ ਹੈ | ਉਨ੍ਹਾਂ ਦੇ ਇਸ ਉਪਰਾਲੇ ਦੀ ਕਿਸਾਨਾਂ ਨੇ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਹੋਰ ਨੁਕਸਾਨ ਹੋਣ ਤੋਂ ਬਚਾਅ ਲਈ ਸਮੇਂ ਸਿਰ ਫਾਇਰ ਬਿ੍ਗੇਡ ਪਹੁੰਚ ਗਈ | ਇਨ©ਾਂ ਦੇ ਨਾਲ ਹੀ ਸਰਪੰਚ ਹਰਪ੍ਰੀਤ ਸਿੰਘ ਭੰਗੂ ਕਨਸੂਹਾ ਕਲਾਂ ਵਲੋਂ ਵੀ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਈਆਂ ਜਾ ਰਹੀਆਂ ਹਨ | ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਇਸ ਦੁੱਖ ਦੀ ਘੜੀ ਵਿਚੋਂ ਨਿਕਲ ਸਕਣ |