31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵਿਸ਼ਵ ਧਰਤੀ ਦਿਵਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਵੱਖ-ਵੱਖ ਥਾਈਾ ਲਗਾਏ ਬੂਟੇ

Ad Position 21
No active advertisement
ਅਜੀਤ ਡੈਸਕ 23-04-2026
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਪਿੰਡ ਭੱਟਮਾਜਰਾ ਸਮੇਤ ਵੱਖ-ਵੱਖ ਖੇਤਰਾਂ ਵਿਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਧਰਤੀ ਸੰਭਾਲ ਦਾ ਹੋਕਾ ਦਿੱਤਾ ਗਿਆ | ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਧਰਤੀ ਜੋ ਦਿਨ ਰਾਤ ਸਾਨੂੰ ਸਭ ਕੁੱਝ ਦਿੰਦੀ ਹੀ ਦਿੰਦੀ ਹੈ, ਪਰ ਬਦਲੇ ਵਿਚ ਸਾਡੇ ਤੋਂ ਕੁੱਝ ਵੀ ਨਹੀਂ ਮੰਗਦੀ | ਇਸ ਲਈ ਲੋਕਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਜੋ ਧਰਤੀ ਮਨੁੱਖ ਨੂੰ ਸਮਰਪਿਤ ਹੈ, ਉਸ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਸ ਨੂੰ ਸ਼ਿੰਗਾਰਿਆ ਜਾਵੇ | ਡਾ. ਲਾਲ ਨੇ ਕਿਹਾ ਕਿ ਇਸ ਧਰਤੀ 'ਤੇ ਲੱਖਾਂ ਦੀ ਗਿਣਤੀ ਵਿਚ ਬਨਸਪਤੀ ਅਤੇ ਜੀਵ ਜੰਤੂ ਹਨ, ਪਰ ਇਨਸਾਨ ਨੇ ਆਪਣੇ ਸਵਾਰਥ ਲਈ ਵਾਤਾਵਰਨ ਨੂੰ ਇਸ ਕਦਰ ਵਿਗਾੜ ਦਿੱਤਾ ਹੈ ਕਿ ਇਨ੍ਹਾਂ 'ਚੋਂ ਕਈ ਜੀਵ ਜੰਤੂ ਅਲੋਪ ਹੋ ਗਏ ਹਨ ਅਤੇ ਕੁੱਝ ਅਲੋਪ ਹੋਣ ਦੀ ਕਗਾਰ 'ਤੇ ਹਨ | ਉਨ੍ਹਾਂ ਕਿਹਾ ਕਿ ਧਰਤੀ ਸਾਨੂੰ ਨਿਸਵਾਰਥ ਭਾਵ ਨਾਲ ਜਿਊਣ ਲਈ ਸਭ ਕੁੱਝ ਦਿੰਦੀ ਹੈ, ਪਰ ਅਸੀਂ ਨਾਸਮਝੀ ਵਰਤਦੇ ਹੋਏ ਇਸ ਨੂੰ ਹੀ ਨੁਕਸਾਨ ਪਹੁੰਚਾਉਣ ਵਿਚ ਲੱਗੇ ਹੋਏ ਹਾਂ | ਅੱਜ ਜਿਸ ਤਰ੍ਹਾਂ ਪੂਰਾ ਸੰਸਾਰ ਗਲੋਬਲ ਵਾਰਮਿੰਗ ਦੇ ਖ਼ਤਰੇ ਤੋਂ ਚਿੰਤਤ ਹੈ, ਉਸ ਦੇ ਲਈ ਰੋਜ਼ਾਨਾ ਹੀ ਧਰਤੀ ਦਿਵਸ ਮਨਾਇਆ ਜਾਣਾ ਚਾਹੀਦਾ ਹੈ | ਇਸ ਮੌਕੇ 'ਤੇ ਕਥਾਵਾਚਕ ਬਾਬਾ ਪਰਮਜੀਤ ਸਿੰਘ ਦੀ ਅਗਵਾਈ ਵਿਚ ਭੱਟਮਾਜਰਾ ਅਤੇ ਪਟਿਆਲਾ ਜ਼ਿਲੇ੍ਹ ਦੇ ਪ੍ਰਧਾਨ ਜਸਵਿੰਦਰ ਸਿੰਘ ਆਹਲੂਵਾਲੀਆ ਦੀ ਅਗਵਾਈ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏ ਗਏ ਹਨ | ਇਸ ਮੌਕੇ 'ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਜਸਵਿੰਦਰ ਸਿੰਘ ਆਹਲੂਵਾਲੀਆ, ਬਾਬਾ ਪਰਮਜੀਤ ਸਿੰਘ ਭੱਟਮਾਜਰਾ, ਬਲਾਕ ਪ੍ਰਧਾਨ ਘਨੌਰ ਮਨੋਜ ਮਿੰਟੂ ਵਰਮਾ, ਦਲੇਰ ਸਿੰਘ ਖਾਲਸਾ, ਧਰਮਪਾਲ ਵਰਮਾ, ਸੌਰਭ ਵਰਮਾ, ਗੌਰਵ ਵਰਮਾ, ਸੁਖਵਿੰਦਰ ਸਿੰਘ ਸੈਣੀ, ਸ਼ਿਵਰਾਜ ਸਿੰਘ ਚਹਿਲ, ਹਰਮਿੰਦਰ ਸਿੰਘ, ਵਿਜੈ ਪ੍ਰਤਾਪ ਰਾਣਾ, ਰਾਜ ਕੁਮਾਰ, ਵਿਨੋਦ ਕੁਮਾਰ ਕੰਗ, ਸੋਨੀ, ਰਾਜੇਸ਼ ਕੁਮਾਰ, ਹਰਸਿਮਰਤ ਕੌਰ, ਲਖਵਿੰਦਰ ਸਿੰਘ, ਥੰਮਣ ਬਹਾਦਰ, ਗੁਲਾਬ ਸਿੰਘ, ਕੁਲਦੀਪ ਕੁਮਾਰ, ਰਣਧੀਰ ਸਿੰਘ ਧੀਰਾ ਅਤੇ ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਆਰਥਿਕ ਕੰਗਾਲੀ ਦੇ ਕੰਢੇ- ਸਾਬਕਾ ਮੰਤਰੀ ਨਾਭਾ ਅਗਲੀ ਖ਼ਬਰ ਰਾਜੂ ਖੰਨਾ ਨੇ 13 ਮੈਂਬਰੀ ਚੋਣ ਨਿਗਰਾਨ ਕਮੇਟੀ ਨਾਲ ਚੋਣਾਂ ਸੰਬੰਧੀ ਕੀਤੀ ਮੀਟਿੰਗ
Ad Position 24