25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਭਾਵਿਪ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਸਿਲਾਈ ਸੈਂਟਰ ਦੀਆਂ 18 ਲੜਕੀਆਂ ਨੂੰ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 24-04-2026
ਮੰਡੀ ਗੋਬਿੰਦਗੜ੍ਹ, 23 ਅਪ੍ਰੈਲ (ਇਕਬਾਲਦੀਪ ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਮੰਡੀ ਗੋਬਿੰਦਗੜ੍ਹ ਨੇ ਸੰਤ ਨਗਰ ਵਿਚ 18 ਲੜਕੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ | ਇਸ ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਸਤੀਸ਼ ਉੱਪਲ ਨੇ ਕੀਤੀ | ਇਸ ਮੌਕੇ 'ਤੇ ਟਰੱਸਟ ਸਕੱਤਰ ਸੁਨੀਲ ਮਿੱਤਲ ਨੇ ਸਮਾਗਮ ਦਾ ਏਜੰਡਾ ਪੇਸ਼ ਕੀਤਾ | ਇਸ ਮੌਕੇ ਸਤੀਸ਼ ਉੱਪਲ ਨੇ ਹਾਜ਼ਰ ਮਹਿਮਾਨਾਂ ਅਤੇ ਟਰੱਸਟੀਆਂ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਦੌਰਾਨ ਅਕਤੂਬਰ 2025-ਮਾਰਚ 2026 ਬੈਚ ਵਿਚ ਸਿਲਾਈ ਅਤੇ ਕਢਾਈ ਦੀ ਸਿਖਲਾਈ ਲੈ ਰਹੀਆਂ 18 ਲੜਕੀਆਂ ਨੇ ਆਪਣੀਆਂ ਸੰਬੰਧਿਤ ਪ੍ਰੋਜੈਕਟ ਫਾਈਲਾਂ ਟਰੱਸਟ ਟੀਮ ਨੂੰ ਤਸਦੀਕ ਲਈ ਸੌਂਪੀਆਂ ਅਤੇ ਬਾਅਦ ਵਿਚ ਉਨ੍ਹਾਂ ਸਾਰਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ | ਸਮਾਗਮ ਵਿਚ ਟਰੱਸਟ ਦੇ ਖਜਾਨਚੀ ਧਰਮਪਾਲ ਗੁਪਤਾ, ਬਿਮਲ ਕਾਕੜੀਆ, ਵਿਵੇਕ ਸਿੰਗਲਾ, ਅਮਿੱਤ ਗੁਪਤਾ, ਗੋਪਾਲ ਬਾਂਸਲ, ਪ੍ਰੀਸ਼ਦ ਪ੍ਰਧਾਨ ਸੁਰੇਸ਼ ਪੁਰੀ, ਸਕੱਤਰ ਰਾਕੇਸ਼ ਜਿੰਦਲ, ਕੈਸ਼ੀਅਰ ਮਨੀਸ਼ ਗੁਪਤਾ ਅਤੇ ਸਿਲਾਈ ਸੈਂਟਰ ਇੰਸਟਰਕਟਰ ਰੰਜਨਾ ਕੌਸ਼ਲ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਪਿੰਡਾਂ ਨੂੰ ਦਿੱਤੇ ਪਾਣੀ ਵਾਲੇ ਟੈਂਕਰ ਕਮ ਫਾਇਰ ਬਿ੍ਗੇਡ ਪੰਪ ਅਗਲੀ ਖ਼ਬਰ ਪਾਵਰਕਾਮ ਦੇ ਠੇਕਾ ਕਾਮਿਆਂ ਵਲੋਂ 16ਵੇਂ ਦਿਨ ਵੀ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਜਾਰੀ
Ad Position 24