25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਧਾਇਕ ਰਾਏ ਨੇ ਪਿੰਡਾਂ ਨੂੰ ਦਿੱਤੇ ਪਾਣੀ ਵਾਲੇ ਟੈਂਕਰ ਕਮ ਫਾਇਰ ਬਿ੍ਗੇਡ ਪੰਪ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਹਲਕੇ ਅਧੀਨ ਆਉਂਦੇ 19 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਗਏ | ਜਿਨ੍ਹਾਂ ਨੂੰ ਵਿਧਾਇਕ ਰਾਏ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਗਏ ਹਨ | ਇਨ੍ਹਾਂ ਟੈਂਕਰਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਜਿੱਥੇ ਇਹ ਪਾਣੀ ਦੀ ਪੂਰਤੀ ਕਰਨ ਦੇ ਲਈ ਵਰਤੇ ਜਾਣਗੇ, ਉੱਥੇ ਹੀ ਇਨ੍ਹਾਂ ਤੇ ਫਾਇਰ ਬਿ੍ਗੇਡ ਪੰਪ ਵੀ ਲਗਾਏ ਗਏ ਹਨ, ਜਿਸ ਦੇ ਨਾਲ ਇਹ ਅੱਗ ਲੱਗਣ ਦੇ ਹਾਲਾਤਾਂ ਵਿਚ ਕੰਮ ਆ ਸਕਣ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਜ਼ਿਆਦਾਤਰ ਜੀਵਨ ਖੇਤੀ ਆਧਾਰਤ ਹੁੰਦਾ ਹੈ, ਇਸ ਦੌਰਾਨ ਸੀਜ਼ਨ ਵਿਚ ਬਹੁਤ ਸਾਰੇ ਹਾਲਾਤਾਂ ਵਿਚ ਕਣਕ ਨੂੰ ਵੀ ਅੱਗ ਲੱਗ ਜਾਂਦੀ ਹੈ, ਉਨ੍ਹਾਂ ਹਾਲਾਤਾਂ ਦੇ ਵਿਚ ਇਹ ਪਾਣੀ ਵਾਲੇ ਟੈਂਕਰ ਫਾਇਰ ਬਿ੍ਗੇਡ ਦੀ ਕਮੀ ਨੂੰ ਪੂਰਾ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਪਾਣੀ ਵਾਲੇ ਟੈਂਕਰ ਸਟੀਲ ਦੇ ਬਣਵਾਏ ਗਏ ਹਨ ਤਾਂ ਜੋ ਜ਼ੰਗਾਲ ਵਗ਼ੈਰਾ ਨਾ ਲੱਗੇ ਅਤੇ ਲੰਬਾ ਸਮਾਂ ਚੱਲ ਸਕਣ | ਦੱਸਣਯੋਗ ਹੈ ਕਿ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬੀੜ ਭਮਾਰਸੀ, ਮੁੱਲਾਂਪੁਰ ਖ਼ੁਰਦ, ਚਣੋ, ਸੈਫਲਪੁਰ, ਨਲੀਨਾ ਖ਼ੁਰਦ, ਹੱਲੋ ਤਾਲੀ, ਚਨਾਰਥਲ ਕਲਾਂ, ਸੈਦਪੁਰਾ, ਨਲੀਨੀ ਕਲਾਂ, ਨਲੀਨੀ, ਜਿਉਣਪੁਰਾ, ਬੁੱਲੇਵਾਲ ਮੁਕੰਦਪੁਰਾ, ਭਮਾਰਸੀ ਬੁਲੰਦ, ਸਾਨੀਪੁਰ, ਰਤਨਗੜ੍ਹ, ਗੁਣੀਆਂ ਮਾਜਰੀ, ਮੂਲੇਪੁਰ, ਸੰਗਤਪੁਰ ਸੋਢੀਆਂ ਅਤੇ ਨਰਾਇਣਗੜ੍ਹ ਛੰਨਾ ਨੂੰ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਗਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਪ੍ਰੀਤ ਭੱਟੀ, ਇੰਦਰਦੀਪ ਸਿੰਘ ਰੰਧਾਵਾ, ਸਰਪੰਚ ਗੁਰਜੰਟ ਸਿੰਘ, ਹਰਮੇਸ਼ ਛੰਨਾ, ਥਾਣੇਦਾਰ ਬਲਜਿੰਦਰ ਸਿੰਘ, ਅਸੀਸ ਸੂਦ, ਪਿ੍ਤਪਾਲ ਜੱਸੀ, ਵਿਕਰਮ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਹੈਪੀ ਨੇ ਸੀਵਰੇਜ ਲਾਈਨ ਦੀ ਸਫਾਈ ਦਾ ਕੰਮ ਕਰਵਾਇਆ ਸ਼ੁਰੂ ਅਗਲੀ ਖ਼ਬਰ ਭਾਵਿਪ ਚੈਰੀਟੇਬਲ ਮੈਡੀਕੇਅਰ ਟਰੱਸਟ ਨੇ ਸਿਲਾਈ ਸੈਂਟਰ ਦੀਆਂ 18 ਲੜਕੀਆਂ ਨੂੰ ਸਰਟੀਫਿਕੇਟ ਵੰਡੇ
Ad Position 24