24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕÏਰ ਨੇ ਸਕੂਲ ਮੁਖੀਆਂ ਨਾਲ ਕੀਤੀ ਹੰਗਾਮੀ ਮੀਟਿੰਗ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਫ਼ਤਹਿਗੜ੍ਹ ਸਾਹਿਬ ਦੇ ਮੌਜੂਦਾ ਡੀ.ਈ.ਓ ਰਵਿੰਦਰ ਕੌਰ ਨੇ ਸਰਕਾਰ ਵਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਅਧੀਨ ਇਕ ਮੀਟਿੰਗ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਦੇ ਆਡੀਟੋਰੀਅਮ ਵਿਖੇ ਕੀਤੀ | ਮੀਟਿੰਗ ਵਿਚ ਸਾਰੇ ਬਲਾਕਾਂ ਦੇ ਬੀ.ਐਨ.ਓ., ਸਕੂਲ ਪਿ੍ੰਸੀਪਲ, ਮੁੱਖ ਅਧਿਆਪਕ, ਮਿਡਲ ਸਕੂਲਾਂ ਦੇ ਇੰਚਾਰਜ ਅਤੇ ਏ.ਐਸ.ਜੀ ਟੀਮ ਦੇ ਡੀ.ਆਰ.ਸੀ ਅਤੇ ਸਾਰੇ ਬੀ.ਆਰ.ਸੀ ਹਾਜ਼ਰ ਹੋਏ | ਰਵਿੰਦਰ ਕÏਰ ਨੇ ਵੱਖ-ਵੱਖ ਮੁੱਦਿਆਂ ਜਿਵੇਂ ਵਰਤੀਆਂ ਅਤੇ ਅਣਵਰਤੀਆਂ ਗਰਾਂਟਾਂ, ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਅਧਿਆਪਕਾਂ ਦੇ ਲੋੜ ਅਨੁਸਾਰ ਆਰਜ਼ੀ ਪ੍ਰਬੰਧ, ਸਕੂਲਾਂ ਦੀ ਸਫ਼ਾਈ ਅਤੇ ਰਿਪੇਅਰ ਵਗ਼ੈਰਾ ਦੇ ਕੰਮ, ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵਧਾਉਣ ਦੇ ਵਿਸ਼ੇਸ਼ ਕੋਸ਼ਿਸ਼ਾਂ ਉੱਪਰ ਵਿਸਥਾਰ ਵਿਚ ਚਰਚਾ ਕੀਤੀ ਗਈ | ਬੀ.ਐਨ.ਓ ਨੇ ਬਲਾਕਾਂ ਦੀ ਮੌਜੂਦਾ ਸਥਿਤੀ ਬਾਰੇ ਆਪੋ-ਆਪਣੇ ਬਲਾਕ ਦੀ ਰਿਪੋਰਟ ਪੇਸ਼ ਕੀਤੀ | ਅੰਤ ਵਿਚ ਡੀ.ਈ.ਓ ਨੇ ਸਾਰੇ ਮੁੱਦਿਆਂ ਦੇ ਹੱਲ ਕਰਨ ਦਾ ਵਾਅਦਾ ਕਰਦੇ ਹੋਏ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਆਉਣ ਲਈ ਕਾਂਗਰਸ ਦੀ ਸਰਕਾਰ ਬਣਾਉਣਾ ਜ਼ਰੂਰੀ-ਨਾਭਾ ਅਗਲੀ ਖ਼ਬਰ ਸੈਂਸਜ 2027 ਸੰਬੰਧੀ ਹਾਊਸ ਲਿਸਟਿੰਗ ਤੇ ਹਾਊਸਿੰਗ ਸੈਂਸਜ਼ ਦਾ ਕੰਮ 15 ਮਈ ਤੋਂ 14 ਜੂਨ ਤੱਕ ਹੋਵੇਗਾ ਮੁਕੰਮਲ-ਚੇਤਨ ਸ਼ਰ...
Ad Position 24