ਮੰਡੀ ਗੋਬਿੰਦਗੜ੍ਹ, 23 ਅਪ੍ਰੈਲ (ਇਕਬਾਲਦੀਪ ਸੰਧੂ, ਰਾਜ਼ੇਸ ਸ਼ਰਮਾ)-ਕਾਰਜ ਸਾਧਕ ਅਫਸਰ-ਕਮ-ਚਾਰਜ ਸੈਸਜ਼ ਅਫਸਰ ਮੰਡੀ ਗੋਬਿੰਦਗੜ੍ਹ ਚੇਤਨ ਸ਼ਰਮਾ ਨੇ ਦੱਸਿਆ ਕਿ ਸੈਂਸਜ 2027 ਸਬੰਧੀ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਜ ਦਾ ਕੰਮ 15 ਮਈ ਤੋਂ 14 ਜੂਨ ਤੱਕ ਮੁਕੰਮਲ ਕੀਤਾ ਜਾਣਾ ਹੈ | ਡਾਇਰੈਕਟਰ ਸੈਂਸਜ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿਚ ਮਰਦਮ ਸੁਮਾਰੀ ਦਾ ਕੰਮ ਕਰਨ ਲਈ ਨਿਊਮਿਨੇਟਰ, ਸੁਪਰਵਾਈਜ਼ਰ, ਫ਼ੀਲਡ ਅਫ਼ਸਰ, ਡਾਟਾ ਐਂਟਰੀ ਓਪਰੇਟਰ ਅਤੇ ਮਾਸਟਰ ਟਰੇਨਰ ਨਿਯੁਕਤ ਕੀਤੇ ਜਾਣੇ ਹਨ | ਸ਼ਹਿਰ ਅੰਦਰ 29 ਵਾਰਡਾਂ ਦੇ ਸੈਂਸਜ ਨੋਟੀਫ਼ਿਕੇਸ਼ਨ ਅਨੁਸਾਰ ਬਲਾਕ ਬਣਾਏ ਗਏ ਹਨ | ਜਿਸ ਵਿਚ 150 ਤੱਕ ਹਾਊਸ ਅਤੇ 700-800 ਤੱਕ ਆਬਾਦੀ ਨੂੰ ਮੁਕੰਮਲ ਕੀਤਾ ਜਾਣਾ ਹੈ, ਜੋ ਇਨ੍ਹਾਂ ਬਲਾਕਾਂ ਵਿਚ ਨਿਊਮਿਨੇਟਰ ਅਤੇ ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣੇ ਹਨ | ਉਨ੍ਹਾਂ ਦੱਸਿਆ ਕਿ ਸੈਂਸੇਜ਼ ਦੇ ਨਿਯਮਾਂ/ਹਦਾਇਤਾ ਅਨੁਸਾਰ ਇਸ ਕੰਮ ਨੂੰ ਮੁਕੰਮਲ ਕਰਨ ਲਈ ਨਿਯੁਕਤ ਕੀਤੇ ਗਏ ਸੁਪਰਵਾਈਜ਼ਰ ਅਤੇ ਨਿਊਮਿਨੇਟਰਾਂ ਨੂੰ ਫ਼ੀਲਡ ਟਰੇਨਰਾਂ ਦੁਆਰਾ ਦਫ਼ਤਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਵਿਖੇ 20 ਅਪ੍ਰੈਲ ਤੋਂ 29 ਅਪ੍ਰੈਲ ਤੱਕ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਬੈਚ ਵਾਇਜ਼ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ | ਇਸ ਕੰਮ ਨੂੰ ਮੁਕੰਮਲ ਕਰਨ ਲਈ ਨਿਯੁਕਤ ਕੀਤੇ ਗਏ ਸੁਪਰਵਾਈਜ਼ਰ ਅਤੇ ਨਿਊਮਿਨੇਟਰ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ | ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸੈਂਸਜ ਸਬੰਧੀ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਹੀ ਡਾਟੇ ਦਿੱਤੇ ਜਾਣ ਅਤੇ ਫ਼ੀਲਡ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕਿਰਪਾਲਤਾ ਕੀਤੀ ਜਾਵੇ |