24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਨੋਵਿਗਿਆਨ ਵਿਭਾਗ ਵਲੋਂ ਨਸ਼ੇ ਦੀ ਰੋਕਥਾਮ 'ਚ ਕਾਊਾਸਲਿੰਗ ਦੀ ਭੂਮਿਕਾ ਬਾਰੇ ਵਿਸ਼ੇਸ਼ ਲੈਕਚਰ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮਨੋਵਿਗਿਆਨ ਵਿਭਾਗ ਵਲੋਂ 'ਨਸ਼ੇ ਦੀ ਸਮੱਸਿਆ ਨੂੰ ਸਮਝਣਾ ਅਤੇ ਇਸ ਦੇ ਪ੍ਰਬੰਧਨ ਵਿਚ ਕਾਊਾਸਲਿੰਗ ਅਤੇ ਰੀਹੈਬਿਲੀਟੇਸ਼ਨ ਦੀ ਭੂਮਿਕਾ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ, ਜਿਸ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਮਨੋਚਿਕਿਤਸਕ ਡਾ. ਉਤਕਰਸ਼ ਮਨਕਾਰ ਸ਼ਾਮਿਲ ਹੋਏ | ਇਸ ਮੌਕੇ ਮਨੋਵਿਗਿਆਨ ਵਿਭਾਗ ਦੇ ਲਗਪਗ 50 ਵਿਦਿਆਰਥੀਆਂ ਨੇ ਭਾਗ ਲਿਆ | ਡਾ. ਮਨਕਾਰ ਨੇ ਨਸ਼ੇ ਦੀ ਵੱਧ ਰਹੀ ਸਮੱਸਿਆ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਤੋਂ ਮੁਕਤੀ ਲਈ ਸਹੀ ਮਾਰਗਦਰਸ਼ਨ, ਕਾਊਾਸਲਿੰਗ ਅਤੇ ਪੁਨਰਵਾਸ ਬਹੁਤ ਜ਼ਰੂਰੀ ਹਨ | ਉਨ੍ਹਾਂ ਨਸ਼ਾ ਮੁਕਤੀ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਥੈਰਪੀਆਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਕਾਲਜ ਦੇ ਡਾਇਰੈਕਟਰ-ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਲੈਕਚਰ ਵਿਦਿਆਰਥੀਆਂ ਨੂੰ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਸਹੀ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਤਾਂ ਜੋ ਉਹ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚ ਸਕਣ | ਵਿਭਾਗ ਦੀ ਮੁਖੀ ਡਾ. ਹਰਦੀਪ ਕੌਰ ਨੇ ਕਿਹਾ ਕਿ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ਨਸ਼ਾ ਪ੍ਰਬੰਧਨ ਨੂੰ ਕਾਊਾਸਲਿੰਗ ਅਤੇ ਰੀਹੈਬਿਲੀਟੇਸ਼ਨ ਰਾਹੀਂ ਸਮਝਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਵਿਭਾਗ ਦੇ ਪ੍ਰੋ. ਟਵਿੰਕਲ ਅਤੇ ਪ੍ਰੋ. ਕਿਰਨਜੋਤ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੈਂਸਜ 2027 ਸੰਬੰਧੀ ਹਾਊਸ ਲਿਸਟਿੰਗ ਤੇ ਹਾਊਸਿੰਗ ਸੈਂਸਜ਼ ਦਾ ਕੰਮ 15 ਮਈ ਤੋਂ 14 ਜੂਨ ਤੱਕ ਹੋਵੇਗਾ ਮੁਕੰਮਲ-ਚੇਤਨ ਸ਼ਰ... ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਦੀ ਅਧਿਆਪਕਾ ਦੀ ਪੁਸਤਕ ਜਾਰੀ
Ad Position 24