ਸੰਘੋਲ, 24 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਬਲਾਕ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੰਜਕੋਹਾ ਵਿਖੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਸਾਨ ਮਿਲਣੀ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ, ਉੱਥੇ ਹੀ ਖੇਤੀਬਾੜੀ ਜ਼ਮੀਨ ਵਿਚਲੇ ਕਿਸਾਨਾਂ ਲਈ ਲਾਭਦਾਇਕ ਕਈ ਤਰ੍ਹਾਂ ਦੇ ਮਿੱਤਰ ਜੀਵ ਖ਼ਤਮ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ | ਇਸ ਮੌਕੇ ਕਿਸਾਨਾਂ ਨੂੰ ਪਾਣੀ ਦੀ ਘੱਟ ਵਰਤੋਂ ਕਰਨ, ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਹੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਨਾੜ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਖ਼ਾਤਰ ਪਿੰਡ ਟੋਡਰਪੁਰ, ਭੱਟੀਆਂ, ਸ਼ਾਦੀਪੁਰ ਅਤੇ ਖੰਟ ਆਦਿ ਵਿਖੇ ਵੀ ਬੈਠਕਾਂ ਕੀਤੀਆਂ ਗਈਆਂ ਹਨ | ਇਸ ਮੌਕੇ ਪਿ੍ਤਪਾਲ ਸਿੰਘ ਅਤੇ ਗੁਰਵਿੰਦਰਪਾਲ ਸਿੰਘ (ਦੋਵੇਂ ਸਬ ਇੰਸਪੈਕਟਰ), ਗਗਨਦੀਪ ਸਿੰਘ ਅਤੇ ਮੁਖਤਿਆਰ ਸਿੰਘ (ਦੋਵੇਂ ਫ਼ੀਲਡ ਸਹਾਇਕ), ਕਿਸਾਨ ਪ੍ਰੇਮ ਸਿੰਘ, ਪਰਮਜੀਤ ਸਿੰਘ, ਤਲਵਿੰਦਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਜਗਤਰਨ ਸਿੰਘ, ਅਮਰ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ ਅਤੇ ਰਜਿੰਦਰ ਸਿੰਘ ਆਦਿ ਮੌਜੂਦ ਸਨ |