06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਕੌਂਸਲ ਚੋਣਾਂ ਦੀ ਸੂਚੀ ਸੁਧਾਰ ਲਈ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 25-04-2026
ਖਮਾਣੋਂ, 24 ਅਪੈ੍ਰਲ (ਮਨਮੋਹਣ ਸਿੰਘ ਕਲੇਰ)-ਆਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਹਿਰ ਨਿਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਵਫ਼ਦ ਵਲੋਂ ਕਾਂਗਰਸ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨਲ ਮੈਜਿਸਟ੍ਰੇਟ ਅਰਵਿੰਦ ਕੁਮਾਰ ਨੂੰ ਮੈਮੋਰੰਡਮ ਸੌਂਪਿਆ ਗਿਆ | ਇਸ ਮੌਕੇ ਡਾ. ਮਨੋਹਰ ਸਿੰਘ ਨੇ ਆਖਿਆ ਕਿ ਹਾਲ ਹੀ 'ਚ ਪੰਜਾਬ ਸਰਕਾਰ ਵਲੋਂ ਕੀਤੀ ਵਾਰਡਬੰਦੀ ਤੋਂ ਬਾਅਦ ਸਾਰੇ ਖਮਾਣੋਂ ਸ਼ਹਿਰ ਦੇ ਲੋਕਾਂ ਅਤੇ ਖ਼ਾਸ ਕਰਕੇ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਉਂਕਿ ਨਵੀਂ ਵਾਰਡਬੰਦੀ ਅਨੁਸਾਰ ਵੋਟਰ ਸੂਚੀਆਂ ਘੋਖਣ ਤੋਂ ਵੱਡੇ ਪੱਧਰ ਤੇ ਵੋਟਾਂ ਦਾ ਹੇਰ ਫੇਰ ਕੀਤਾ ਸਾਹਮਣੇ ਆਇਆ ਹੈ | ਕਈ ਵਾਰਡ ਨੰਬਰਾਂ ਵਿਚ ਤਰਤੀਬ ਹੀ ਨਹੀਂ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੱਖ ਪੂਰਨ ਲਈ ਆਪਣੀ ਮਰਜ਼ੀ ਨਾਲ ਹੀ ਵਾਰਡਾਂ ਨੂੰ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਨੰਬਰ ਲਗਾ ਦਿੱਤੇ ਗਏ ਹਨ | ਇਸ ਨਾਲ ਰਾਖਵਾਂਕਰਨ ਦੀ ਤਰਤੀਬ ਵਿਗਾੜ ਕੇ ਕੁਝ ਕੁ ਚਹੇਤਿਆਂ ਨੂੰ ਫ਼ਾਇਦਾ ਦਿੱਤਾ ਗਿਆ ਤਾਂ ਕਿ ਵਿਰੋਧੀਆਂ ਦਾ ਕੌਂਸਲ ਚੋਣਾਂ ਵਿਚ ਨੁਕਸਾਨ ਹੋਵੇ | ਡਰਾਫ਼ਟ ਵੋਟਰ ਸੂਚੀਆਂ ਨੂੰ ਦੇਖਣ ਅਨੁਸਾਰ ਕਈ ਕਈ ਪਰਿਵਾਰਾਂ ਦੀਆਂ ਵੋਟਾਂ ਇੱਧਰ ਉੱਧਰ ਅਲੱਗ ਵਾਰਡਾਂ 'ਚ ਪਾ ਦਿੱਤੀਆਂ ਗਈਆਂ ਹਨ ਜੋ ਕਿ ਮੀਟਿੰਗ ਦੌਰਾਨ ਵਿਸਥਾਰਪੂਰਵਕ ਐੱਸ.ਡੀ.ਐਮ. ਅਰਵਿੰਦ ਕੁਮਾਰ ਦੇ ਧਿਆਨ ਵਿਚ ਲਿਆਂਦਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਬਲਮਜੀਤ ਸਿੰਘ ਪਿ੍ੰਸੀ ਅਤੇ ਸਾਬਕਾ ਕੌਂਸਲਰ ਬਬਲਾ ਨੇ ਦੱਸਿਆ ਕਿ ਇਸ ਅਣਗਹਿਲੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਵੋਟਰ ਸੂਚੀਆਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ | ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਕੁਮਾਰ ਗੁਪਤਾ, ਸਾਬਕਾ ਕੌਂਸਲਰ ਕਰਮਜੀਤ ਸਿੰਘ ਢੀਂਡਸਾ ਅਤੇ ਕਈ ਕਾਂਗਰਸ ਪਾਰਟੀ ਆਗੂਆਂ ਨਾਲ ਬਸੀ ਪਠਾਣਾਂ ਦੇ ਸਬ ਡਵੀਜ਼ਨਲ ਅਫ਼ਸਰ ਨੂੰ ਮਿਲ ਕੇ ਕਾਂਗਰਸ ਪਾਰਟੀ ਵਲੋਂ ਖ਼ਦਸ਼ਾ ਪ੍ਰਗਟਾਇਆ ਗਿਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਵੱਡੇ ਪੱਧਰ ਤੇ ਵੋਟਰ ਸੂਚੀਆਂ ਵਿਚ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ | ਇਹ ਸਾਰਾ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਆਮ ਆਦਮੀ ਪਾਰਟੀ ਸਰਕਾਰ ਦੇ ਦਬਾਅ ਹੇਠ ਕੀਤਾ ਗਿਆ ਹੈ ਤਾਂ ਜੋ ਮੌਜੂਦਾ ਵਿਧਾਇਕ ਤੇ ਇਸ਼ਾਰਿਆਂ ਤੇ ਉਨ੍ਹਾਂ ਦੇ ਕੁਝ ਚਹੇਤਿਆਂ ਨੂੰ ਕੌਂਸਲ ਚੋਣਾਂ ਵਿਚ ਫ਼ਾਇਦਾ ਪਹੁੰਚਾਇਆ ਜਾ ਸਕੇ | ਡਾ. ਮਨੋਹਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਤਾਂ ਜੋ ਤਰੁੱਟੀਆਂ ਸਾਫ਼ ਦਿਖਾਈ ਦੇ ਰਹੀਆਂ ਹਨ ਉਨ੍ਹਾਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ ਤਾਂ ਕਿ ਵੋਟਾਂ ਵਾਲੇ ਦਿਨ ਰੌਲ਼ੇ ਗੌਲ਼ੇ ਤੋਂ ਬਚਿਆ ਜਾ ਸਕੇ | ਇਸੇ ਤਰ੍ਹਾਂ ਐਸ.ਡੀ.ਐਮ. ਨੇ ਮੈਮੋਰੰਡਮ ਲੈਣ ਤੋਂ ਬਾਅਦ ਵਿਸ਼ਵਾਸ਼ ਦਿਵਾਇਆ ਕਿ ਉਹ ਵੋਟਰ ਸੂਚੀਆਂ ਵਿਚ ਜ਼ਰੂਰ ਇਨ੍ਹਾਂ ਤਰੁੱਟੀਆਂ ਨੂੰ ਕਾਨੰੂਨ ਅਨੁਸਾਰ ਦੂਰ ਕਰਨ ਦਾ ਯਤਨ ਕਰਨਗੇ | ਅੱਜ ਦੇ ਇਸ ਵਫ਼ਦ ਵਿਚ ਹੋਰਾਂ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਜ਼ਿਲ੍ਹਾ ਇੰਟਕ ਫੈਡਰੇਸ਼ਨ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਗੁਰਿੰਦਰ ਸਿੰਘ, ਰਵਿੰਦਰ ਕੁਮਾਰ, ਸਾਬਕਾ ਕੌਂਸਲਰ ਬਲਬੀਰ ਸਿੰਘ ਸਿੱਧੂ, ਕਾਲਾ ਖਮਾਣੋਂ, ਆੜ੍ਹਤੀ ਨਿਤਿਨ ਚੜ੍ਹੀ, ਜਤਿੰਦਰ ਸਿੰਘ ਮੈਥਿਊ, ਪਿ੍ੰਸੀਪਲ ਦੀਦਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਦੀ ਚੋਣ ਲਈ 7 ਉਮੀਦਵਾਰਾਂ ਨੇ ਨਾਮਜ਼ਦਗੀ ਫਾਰਮ ਭਰੇ • ਚੇਅਰਮੈਨ ਦੇ ਅਹੁਦੇ... ਅਗਲੀ ਖ਼ਬਰ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ-ਖੇਤੀਬਾੜੀ ਵਿਭਾਗ
Ad Position 24
No active advertisement