ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਰਚਨਾਤਮਿਕਤਾ ਅਤੇ ਨਵੀਨਤਾ ਦਿਵਸ ਮਨਾਇਆ
ਅਜੀਤ ਡੈਸਕ
03-05-2026
ਪ੍ਰੋਗਰਾਮ ਦੇ ਮੁੱਖ ਬੁਲਾਰੇ ਪੀ.ਡੀ.ਜੀ. ਅਮਜਦ ਅਲੀ, ਸੀ.ਈ.ਓ., ਕੇਅਰਵੈਲ ਇੰਟਰਨੈਸ਼ਨਲ ਇੰਕ. ਨੇ ਗਲੋਬਲ ਨਵੀਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੇ ਦੌਰ ਵਿਚ ਰਚਨਾਤਮਿਕਤਾ ਉਦਮਤਾ ਅਤੇ ਆਰਥਿਕ ਵਿਕਾਸ ਨੂੰ ਤਾਕਤ ਦਿੰਦੀ ਹੈ | ਆਸ਼ੀਸ਼ ਮਹਿਤਾ, ਸੀ.ਓ.ਓ, ਇਨੋਵੇਸ਼ਨ ਮਿਸ਼ਨ ਪੰਜਾਬ ਨੇ ਕਾਰੋਬਾਰ ਵਿਚ ਰਚਨਾਤਮਿਕਤਾ ਦੀ ਭੂਮਿਕਾ ਬਾਰੇ ਗੱਲ ਕੀਤੀ | ਅੰਤ ਵਿਚ ਡਾ. ਨਿਧੀ ਗੁਪਤਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਤੇ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ |