22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਪੰਜਾਬ ਦੀ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 03-05-2026
ਫ਼ਤਹਿਗੜ੍ਹ ਸਾਹਿਬ, 2 ਮਈ (ਬਲਜਿੰਦਰ ਸਿੰਘ)-ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਮੁੱਖ ਦਫ਼ਤਰ ਖ਼ਾਲਸਾ ਬੁੰਗਾ, ਨੇੜੇ ਰੇਲਵੇ ਫਾਟਕ ਫ਼ਤਹਿਗੜ੍ਹ ਸਾਹਿਬ ਵਿਖੇ ਗਿਆਨੀ ਜਸਪਾਲ ਸਿੰਘ ਤਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨਾਲ ਵਾਪਰੇ ਹਾਦਸੇ ਵਿਚ ਮਰਨ ਵਾਲੇ ਸ਼ਰਧਾਲੂਆਂ ਅਤੇ ਸੰਸਥਾ ਦੇ ਮੈਂਬਰਾਂ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਦੇ ਨਿਮਿਤ 2 ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਗੁਰਨਾਮ ਸਿੰਘ ਬਿਜਲੀ ਪ੍ਰਧਾਨ ਟਰੱਸਟ ਨੇ ਸੰਸਥਾ ਨੂੰ 25 ਕਿਤਾਬਾਂ ਭੇਟ ਕੀਤੀਆਂ | ਮੀਟਿੰਗ ਦੌਰਾਨ ਜਰਨੈਲ ਸਿੰਘ ਫ਼ੌਜੀ ਨੂੰ ਮੁੱਖ ਸਲਾਹਕਾਰ ਅਤੇ ਤਰਲੋਚਨ ਸਿੰਘ ਫ਼ੌਜੀ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਸੰਸਥਾ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਪੇਸ਼ ਕੀਤੀਆਂ | ਸੰਸਥਾ ਦੇ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਕਰਵਾਉਣ ਦਾ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ | ਇਸ ਮੀਟਿੰਗ ਵਿਚ ਗੁਰਨਾਮ ਸਿੰਘ ਬਿਜਲੀ ਪ੍ਰਧਾਨ ਟਰੱਸਟ, ਭਗਤ ਸਿੰਘ ਪੰਜਕੋਹਾ ਚੇਅਰਮੈਨ, ਹਰਪਾਲ ਸਿੰਘ ਚਾਹਲ ਸੰਸਥਾ ਸਕੱਤਰ, ਸਵਰਨ ਸਿੰਘ ਮੁਸਤਫਾਬਾਦ ਜਨਰਲ ਸਕੱਤਰ ਟਰੱਸਟ, ਅਵਤਾਰ ਸਿੰਘ ਲਟੌਰ, ਗੁਰਮੁਖ ਸਿੰਘ, ਹਰਪਾਲ ਸਿੰਘ ਬਸੀ ਪਠਾਣਾਂ, ਭਗਤ ਸਿੰਘ ਸਰੋਆ, ਸਤਵੰਤ ਸਿੰਘ ਕਲੌੜ, ਲਖਵਿੰਦਰ ਸਿੰਘ, ਸ਼ਿੰਦਰ ਸਿੰਘ, ਹੰਸਰਾਜ ਦਰੋਗ਼ਾ, ਸਿਮਰਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਕਾਸ਼, ਗਮਦੂਰ ਸਿੰਘ, ਸੁਰਿੰਦਰ ਸਿੰਘ ਅਤੇ ਰਣਧੀਰ ਸਿੰਘ ਤਾਨ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕਬੱਡੀ ਐਸੋਸੀਏਸ਼ਨ ਵਲੋਂ ਕਬੱਡੀ ਖਿਡਾਰੀ ਸੋਨੀ ਝੰਡਾ ਕਲਾਂ ਦਾ ਸਨਮਾਨ <br/> ਅਗਲੀ ਖ਼ਬਰ ਐਮ.ਜੀ. ਅਸ਼ੋਕਾ ਗਰਲਜ਼ ਸਕੂਲ 'ਚ ਜਲ ਪਖਵਾੜਾ ਮਨਾਇਆ
Ad Position 24