07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭਾਜਪਾ ਮਹਿਲਾ ਮੋਰਚਾ ਵਲੋਂ ਮਹਿਲਾਂ ਰਾਖਵਾਂਕਰਨ ਬਿੱਲ ਦੇ ਸਮਰਥਨ ਵਿਚ ਪੈਦਲ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 04-05-2026
ਫ਼ਤਹਿਗੜ੍ਹ ਸਾਹਿਬ, 3 ਮਈ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਮਹਿਲਾਂ ਰਾਖਵਾਂਕਰਨ ਬਿੱਲ ਦੇ ਸਮਰਥਨ ਵਿਚ ਇਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ | ਇਹ ਮਾਰਚ ਭੱਟੀ ਫਾਰਮ ਤੋਂ ਸ਼ੁਰੂ ਹੋ ਕੇ ਜੀ.ਟੀ ਰੋਡ ਬੱਸ ਸਟੈਂਡ ਤੱਕ ਪਹੁੰਚਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਪਾਰਟੀ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮਾਰਚ ਦੌਰਾਨ ਭਾਗੀਦਾਰਾਂ ਵਲੋਂ ਮਹਿਲਾਂ ਰਾਖਵਾਂਕਰਨ ਬਿੱਲ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਰੋਧੀ ਧਿਰਾਂ ਵਲੋਂ ਇਸ ਬਿੱਲ ਦੇ ਕੀਤੇ ਜਾ ਰਹੇ ਵਿਰੋਧ ਦੀ ਤਿੱਖੀ ਆਲੋਚਨਾ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਇਹ ਬਿੱਲ ਦੇਸ਼ ਦੀਆਂ ਮਹਿਲਾਵਾਂ ਨੂੰ ਰਾਜਨੀਤੀ ਵਿਚ ਮਜ਼ਬੂਤ ਹਿੱਸੇਦਾਰੀ ਦੇਣ ਵੱਲ ਇਕ ਇਤਿਹਾਸਕ ਕਦਮ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਬਿੱਲ ਇਸ ਦੀ ਜੀਵੰਤ ਮਿਸਾਲ ਹੈ, ਪ੍ਰੰਤੂ ਵਿਰੋਧੀ ਧਿਰਾਂ ਵਲੋਂ ਇਸ ਦਾ ਵਿਰੋਧ ਕਰਕੇ ਆਪਣਾ ਦੋਹਰਾ ਚਿਹਰਾ ਜੱਗ ਜ਼ਾਹਿਰ ਕੀਤਾ ਹੈ | ਮਹਿਲਾ ਮੋਰਚਾ ਦੀਆਂ ਆਗੂਆਂ ਨੇ ਕਿਹਾ ਕਿ ਇਹ ਬਿੱਲ ਮਹਿਲਾਵਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਵਿਚ ਮਦਦਗਾਰ ਸਾਬਤ ਹੋਵੇਗਾ ਅਤੇ ਦੇਸ਼ ਦੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿੱਲ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ | ਇਸ ਮੌਕੇ ਸੀਨੀਅਰ ਆਗੂ ਗੇਜਾ ਰਾਮ ਵਾਲਮੀਕੀ, ਕੁਲਦੀਪ ਸਿੰਘ ਸਹੋਤਾ, ਸਰਬਜੀਤ ਸਿੰਘ ਮੱਖਣ, ਸਿਕੰਦਰ ਸਿੰਘ ਚੋਲਟੀ ਖੇੜੀ, ਤਰਲੋਚਨ ਸਿੰਘ ਲਾਲੀ, ਰੋਹਿਤ ਸ਼ਰਮਾ ਰਿੱਕੀ, ਬਲਵੀਰ ਸਿੰਘ ਧਾਰਨੀ, ਹਰਪਾਲ ਬੇਦੀ, ਗੁਰਬਖਸ਼ ਸਿੰਘ ਬਖਸ਼ੀ, ਵਰਿੰਦਰ ਸਿੰਘ ਧਤੌਂਦਾ, ਹਰਚਰਨ ਸਿੰਘ ਬਧੋਛੀ, ਜਸਪਾਲ ਸਿੰਘ ਅਨਾਇਤਪੁਰਾ, ਜਸਵਿੰਦਰ ਸਿੰਘ ਬਰਾਸ, ਦਵਿੰਦਰ ਸਿੰਘ ਭੱਟ, ਸ਼ਿੰਗਾਰ ਸਿੰਘ ਬਰਾਸ, ਅਮਨਦੀਪ ਸਿੰਘ ਭਾਨੀ, ਗੁਰਵਿੰਦਰ ਸਿੰਘ ਬਡਾਲੀ, ਲਾਲ ਸਿੰਘ ਬਡਾਲੀ, ਗੁਰਮੁਖ ਸਿੰਘ, ਪਰਮਜੀਤ ਸਿੰਘ ਪੰਮਾ, ਇੰਦਰ ਸਿੰਘ, ਗੁਰਪ੍ਰੀਤ ਕੌਰ, ਵਿੰਦਰ ਕੌਰ ਮੁੱਲਾਂਪੁਰ, ਬਲਵਿੰਦਰ ਕੌਰ ਭੈਰੋਂਪੁਰ, ਗਗਨਦੀਪ ਕੌਰ ਬ੍ਰਾਹਮਣ ਮਾਜਰਾ, ਸੁਰਿੰਦਰ ਕੌਰ, ਪਰਮਜੀਤ ਕੌਰ ਸਾਨੀਪੁਰ, ਨਰਿੰਦਰ ਕੌਰ ਪੰਚ, ਸੁਰਿੰਦਰ ਕੌਰ ਬਧੋਛੀ ਕਲਾਂ, ਕਮਲਜੀਤ ਕੌਰ ਮਾਲਕੋ ਮਾਜਰਾ, ਸੁਨੀਤਾ ਰਾਣੀ ਅਮਲੋਹ, ਪੂਨਮ ਸ਼ਰਮਾ, ਸਵਿੰਦਰ ਕੌਰ ਖ਼ਾਨਪੁਰ, ਅੰਗਰੇਜ਼ ਕੌਰ ਰੁੜਕੀ, ਗੁਰਮੀਤ ਕੌਰ ਮਲਕੋ ਮਾਜਰਾ, ਜਸਵੰਤ ਕੌਰ ਬਡਾਲੀ ਆਲਾ ਸਿੰਘ, ਸੁਰਿੰਦਰ ਕੌਰ ਬਰਾਸ, ਗੁਰਮੀਤ ਕੌਰ, ਸੋਨੀਆ ਜੱਟਪੁਰਾ, ਕੰਚਨ ਭੈਰੋਂਪੁਰ, ਰੁਪਿੰਦਰ ਕੌਰ ਮੰਡੋਫਲ ਅਤੇ ਪ੍ਰੀਤਮ ਤਰਖਾਣ ਮਾਜਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਲੋਕ 'ਆਪ' ਨੂੰ ਸੱਤਾ ਤੋਂ ਬਾਹਰ ਕਰ ਦੇਣਗੇ-ਹਰਬੰਸ ਬਡਾਲੀ, ਰਾਕੇਸ਼ ਸਾਹੀ
Ad Position 24