07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਖਮਾਣੋਂ, 3 ਮਈ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਲੰਬੇ ਸਮੇਂ ਤੋਂ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਹਿਲੀਆਂ ਕਿਸ਼ਤਾਂ ਦੇ ਰਹਿੰਦੇ ਬਕਾਇਆਂ ਦੀ ਅਦਾਇਗੀ ਮਿਤੀ 30-6-2026 ਤੱਕ ਕਰਨ ਦੇ ਸੁਣਾਏ ਇਤਿਹਾਸਕ ਫ਼ੈਸਲੇ ਵਿਰੁੱਧ ਪੰਜਾਬ ਸਰਕਾਰ ਵਲੋਂ 1 ਮਈ ਦੇ ਕਿਰਤੀ ਮਜ਼ਦੂਰ ਦਿਵਸ ਮੌਕੇ ਇਸ ਫ਼ੈਸਲੇ ਖ਼ਿਲਾਫ਼ ਅੱਗੇ ਅਪੀਲ ਦਾਇਰ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਦਾ ਢਾਂਚਾ ਇਸ ਹੱਦ ਤੱਕ ਹਿੱਲ ਚੁੱਕਾ ਹੈ ਕਿ ਅਪ੍ਰੈਲ 2026 ਦੀਆਂ ਪੈਨਸ਼ਨਾਂ 2 ਮਈ ਤੱਕ ਵੀ ਬੈਂਕ ਖਾਤਿਆਂ ਵਿਚ ਨਹੀਂ ਪਾਈਆਂ ਗਈਆਂ | ਮੈਡੀਕਲ ਬਿਲ ਦੀ ਪ੍ਰਤੀਪੂਰਤੀ ਦੇ ਹਰਿਆਣਾ ਸਰਕਾਰ ਨਾਲ ਸੰਬੰਧਿਤ ਕੇਸ ਵਿਚ ਮਿਤੀ 25-4-2026 ਨੂੰ ਪਟੀਸ਼ਨਰ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਹਰਿਆਣਾ ਪੰਜਾਬ ਕੇਂਦਰ ਸ਼ਾਸਿਤ ਚੰਡੀਗੜ੍ਹ ਕਾਰਪੋਰੇਸ਼ਨਾਂ ਬੋਰਡਾਂ ਜਿਨ੍ਹਾਂ ਵਲੋਂ ਮੈਡੀਕਲ ਪ੍ਰਤੀ ਪੂਰਤੀ ਦੀ ਸਹੂਲਤ ਦਿੱਤੀ ਗਈ ਹੈ, ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਕਰਮਚਾਰੀਆਂ ਪੈਨਸ਼ਨਾਂ ਦੇ ਕਲੇਮਾਂ ਵਿਚ ਦੋ ਮਹੀਨੇ ਅੰਦਰ ਫ਼ੈਸਲਾ ਕਰਨ ਅਤੇ ਦੇਰ ਹੋਣ ਦੀ ਸੂਰਤ ਵਿਚ ਅਦਾਇਗੀ 9 ਫ਼ੀਸਦੀ ਵਿਆਜ ਨਾਲ ਕਰਨ ਦੇ ਫ਼ੈਸਲੇ ਦੀ ਮੈਂਬਰਾਂ ਵਲੋਂ ਸ਼ਲਾਘਾ ਕੀਤੀ ਗਈ |
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਹਮਦਰਦੀ ਨਾਲ ਵਿਚਾਰ ਕਰਦਿਆਂ ਪ੍ਰਵਾਨ ਕੀਤਾ ਜਾਵੇ ਤਦ ਹੀ ਸਰਕਾਰ ਦਾ ਇਹ ਨਾਅਰਾ ਕਿ 'ਬਜ਼ੁਰਗ ਸਾਡਾ ਮਾਣ ਹਨ' ਸਹੀ ਅਰਥਾਂ ਵਿਚ ਸ਼ੋਭਾ ਦੇਵੇਗਾ | ਇਸ ਮੌਕੇ ਭਗਤ ਸਿੰਘ ਪੰਜਕੋਹਾ, ਗੁਰਦੇਵ ਸਿੰਘ ਜਟਾਣਾ, ਪਿਆਰਾ ਸਿੰਘ ਭੁੱਟਾ, ਰਮੇਸ਼ ਕੁਮਾਰ ਭੜੀ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਪ੍ਰੀਤਮ ਸਿੰਘ ਬਾਜਵਾ, ਕਰਤਾਰ ਸਿੰਘ ਜਟਾਣਾ, ਧਿਆਨ ਸਿੰਘ ਖਮਾਣੋਂ, ਜਰਨੈਲ ਸਿੰਘ ਮਨੈਲਾ, ਗੁਰਚਰਨ ਸਿੰਘ ਫਰੌਰ, ਸੁਭਾਸ਼ ਚੰਦਰ ਜੈਨ, ਲਾਭ ਸਿੰਘ ਘੁਮਾਣ, ਚਰਨਜੀਤ ਸਿੰਘ ਖਮਾਣੋਂ, ਰਾਮ ਸਿੰਘ ਚੜ੍ਹੀ, ਸਤੀਸ਼ ਕੁਮਾਰ ਸੰਘੋਲ, ਸੁਖਦੇਵ ਸਿੰਘ ਕੰਗ, ਮਹਿੰਦਰ ਸਿੰਘ ਸੁਹਾਵੀ, ਨਛੱਤਰ ਸਿੰਘ ਖਮਾਣੋਂ, ਅਜਮੇਰ ਸਿੰਘ ਮਨੈਲੀ, ਤਾਰਾ ਸਿੰਘ, ਡੋਗਰ ਸਿੰਘ ਕਕਰਾਲਾ ਅਤੇ ਭੁਪਿੰਦਰ ਸਿੰਘ ਕੰਗ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਹਿੰਦ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਕਈ ਟਕਸਾਲੀ ਆਗੂ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਭਾਜਪਾ ਮਹਿਲਾ ਮੋਰਚਾ ਵਲੋਂ ਮਹਿਲਾਂ ਰਾਖਵਾਂਕਰਨ ਬਿੱਲ ਦੇ ਸਮਰਥਨ ਵਿਚ ਪੈਦਲ ਮਾਰਚ ਕੱਢਿਆ
Ad Position 24