ਬਸੀ ਪਠਾਣਾਂ, 4 ਮਈ (ਐਚ.ਐਸ.ਗੌਤਮ)-ਭਾਜਪਾ ਦੀ ਸਰਕਾਰ ਦੁਆਰਾ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ 'ਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਅੱਜ ਕਾਂਗਰਸ ਪਾਰਟੀ ਵਲੋਂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਵੱਡੇ ਪੱਧਰ 'ਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ | ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨੇ ਕਿਹਾ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਮੋਦੀ ਸਰਕਾਰ ਨੇ ਸਿੱਧਾ ਮਜ਼ਦੂਰ ਵਰਗ ਦੀ ਰੋਜ਼ੀ-ਰੋਟੀ 'ਤੇ ਲੱਤ ਮਾਰੀ ਹੈ, ਕਿਉਂਕਿ ਛੋਟੇ ਵਪਾਰੀ ਅਤੇ ਕਾਰੋਬਾਰੀ ਰੇਹੜੀ ਫੜੀ ਵਾਲੇ ਇਨ੍ਹਾਂ ਗੈਸ ਸਿਲੰਡਰਾਂ ਦੀ ਵਰਤੋਂ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਸਿਲੰਡਰਾਂ ਦੀ ਕੀਮਤ ਵੱਧਣ ਨਾਲ ਇਨ੍ਹਾਂ ਦੇ ਕਾਰੋਬਾਰ 'ਤੇ ਵੱਡਾ ਬੋਝ ਤੇ ਮਾੜਾ ਅਸਰ ਪਵੇਗਾ | ਇਸ ਮੌਕੇ ਓਮ ਪ੍ਰਕਾਸ਼ ਤਾਂਗੜੀ, ਕੌਂਸਲਰ ਕਰਮਜੀਤ ਸਿੰਘ ਢੀਂਡਸਾ ਤੇ ਅਸ਼ੋਕ ਧੀਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ | ਇਸ ਮੌਕੇ 'ਤੇ ਰਮੇਸ਼ ਕੁਮਾਰ ਗੁਪਤਾ, ਕੇਸਰ ਸਿੰਘ, ਜਰਨੈਲ ਸਿੰਘ, ਸ਼ਾਮ ਲਾਲ, ਰਾਜ ਕੁਮਾਰ, ਗੁਰਦੀਪ ਸਿੰਘ ਦੀਪਾ, ਪਾਲ ਸਿੰਘ, ਰਾਜ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਰਜਿੰਦਰ ਭਨੋਟ, ਮਨਜੀਤ ਸਿੰਘ, ਲੱਕੀ ਧੀਮਾਨ, ਕਿਸ਼ੋਰੀ ਲਾਲ, ਕਿ੍ਸ਼ਨ ਲਾਲ, ਜਸਦੀਪ ਸਿੰਘ ਬਹੇੜ, ਕਰਮਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਹਰੀਸ਼ ਸੰਘੋਲ, ਜੋਗਿੰਦਰ ਸਿੰਘ, ਅਜੀਤ ਘੁੰਮਣ, ਜਰਮਨ ਸਿੰਘ ਸਿੱਧੂਪੁਰ, ਸਰਪੰਚ ਜਸਵਿੰਦਰ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ ਧੀਮਾਨ, ਰਮੇਸ਼ ਗੌਤਮ, ਹਰਦੀਪ ਸਿੰਘ ਬਾਜਵਾ, ਬਿੱਟੂ ਮੜਕਣ, ਹੈਪੀ ਕਲੌਂਾਦੀ, ਪਿਆਰਾ ਸਿੰਘ, ਸੁਸ਼ੀਲਾ ਸ਼ੀਲਾ, ਅਵਤਾਰ ਸਿੰਘ ਕਲੇਰਾਂ, ਰਮੇਸ਼ ਗੌਤਮ, ਆਮਨਾ ਕਾਲੇਵਾਲ, ਤਰਲੋਚਨ ਸਿੰਘ ਬੋਪਾਰਾਏ, ਬਲਜਿੰਦਰ ਸਿੰਘ, ਦਲਜੀਤ ਸਿੰਘ, ਪਰਮਿੰਦਰ ਚੁੰਨ੍ਹੀ, ਮਲਕੀਤ ਸਿੰਘ, ਗੁਰਵਿੰਦਰ ਗੋਪਾਲੋਂ, ਵਿੱਕੀ ਮਾਰਵਾ, ਜੱਗੀ ਫ਼ਤਹਿਪੁਰ, ਪ੍ਰਭਦਿਆਲ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |