08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 05-05-2026
ਅਮਲੋਹ, 4 ਮਈ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਪ੍ਰਧਾਨ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਦਿਵਸਾਂ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਦਿੱਤੀ | ਮਾਂਗੇ ਰਾਮ ਨੇ ਸਾਰੇ ਮੈਂਬਰਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ | ਅਮਰ ਸਿੰਘ ਨੇ ਸਿਰਫ਼ ਆਈ.ਏ.ਐਸ., ਪੀ.ਸੀ.ਐਸ. ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਹਿੰਗਾਈ ਭੱਤਾ ਜਾਰੀ ਰੱਖਣ ਅਤੇ ਬਾਕੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤਾ ਨਾ ਦੇਣ ਕਾਰਨ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ | ਬਲਬੀਰ ਘੁੰਮਣ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਵਿਚ ਮਈ ਦਿਵਸ ਮੌਕੇ ਨਸ਼ੇ ਦੀ ਹਾਲਤ ਵਿਚ ਜਾਣ ਦੀ ਨਿਖੇਧੀ ਕੀਤੀ | ਹਾਕਮ ਰਾਏ ਨੇ ਮਜ਼ਦੂਰ ਵਰਗ ਦੀ ਚਿੰਤਾਜਨਕ ਹਾਲਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਨੀਤੀਆਂ ਨੂੰ ਦਰੁਸਤ ਕਰਨ ਦੀ ਅਪੀਲ ਕੀਤੀ | ਪ੍ਰਧਾਨ ਰੌਸ਼ਨ ਸੂਦ ਨੇ ਸਰਕਾਰ ਦੁਆਰਾ ਦੁਬਾਰਾ ਕੰਮ ਕਰਨ ਦੇ ਘੰਟਿਆਂ ਵਿਚ ਵਾਧਾ ਕਰਨ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਸ਼ਹੀਦੀਆਂ ਦੇ ਕੇ ਇਹ ਸਮਾਂ 8 ਘੰਟੇ ਕਰਵਾਇਆ ਗਿਆ ਸੀ, ਜਿਸ ਨੂੰ ਸਰਕਾਰ ਸਰਮਾਏਦਾਰਾਂ ਦੇ ਹੱਕ ਵਿਚ ਫਿਰ ਬਦਲਣ ਜਾ ਰਹੀ ਹੈ | ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ | ਐਸੋਸੀਏਸ਼ਨ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸੰਸਥਾ ਦੀਆਂ ਮੀਟਿੰਗਾਂ ਲਈ ਕਮਰੇ ਦਾ ਯੋਗ ਅਤੇ ਪੱਕਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਰੌਸ਼ਨ ਸੂਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਤ ਵਿਚ ਸਰਪ੍ਰਸਤ ਰਾਮ ਸਰਨ ਸੂਦ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ੋਰਾ ਸਿੰਘ ਗਿੱਲ, ਲੈਕ ਮੱਘਰ ਸਿੰਘ ਸਲਾਣਾ, ਦੇਵ ਰਾਜ, ਵੀਰ ਸਿੰਘ, ਭੂਸ਼ਨ ਸੂਦ, ਜਗਦੀਸ਼ ਸਿੰਘ, ਸ਼ੇਰ ਸਿੰਘ, ਕੇਸਰ ਸਿੰਘ ਕਾਨੂੰਗੋ, ਸੁਰਜੀਤ ਸਿੰਘ, ਰਾਮ ਪਾਲ, ਲੈਕ. ਬੰਤ ਸਿੰਘ, ਜਗਦੀਸ਼ ਮੋਦੀ, ਕਰਨੈਲ ਸਿੰਘ, ਮਹਿੰਦਰ ਸਿੰਘ, ਜਤਿੰਦਰ ਕੁਮਾਰ, ਚਰਨਜੀਤ ਸਿੰਘ ਮਾਜਰੀ, ਇੰਦਰਜੀਤ, ਰਾਕੇਸ਼ ਕੁਮਾਰ, ਗੁਰਮਿੰਦਰ ਸਿੰਘ ਕਾਨੂੰਗੋ, ਪ੍ਰੇਮ ਚੰਦ ਅਤੇ ਭੀਮ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 2027 'ਚ ਪੰਜਾਬ ਅੰਦਰ ਵੀ ਭਾਜਪਾ ਵੱਡੇ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ- ਚੀਮਾ ਅਗਲੀ ਖ਼ਬਰ ਲੋੜਵੰਦਾਂ ਨੂੰ ਰੁਜ਼ਗਾਰ ਨਾਲ ਜੋੜਨਾ ਮਨੁੱਖਤਾ ਦੀ ਸੱਚੀ ਸੇਵਾ-ਮਨਿੰਦਰ ਸਿੰਘ
Ad Position 24