08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੱਛਮੀ ਬੰਗਾਲ, ਆਸਾਮ ਤੇ ਪੁਡੂਚੇਰੀ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ

Ad Position 21
No active advertisement
ਅਜੀਤ ਡੈਸਕ 05-05-2026
ਫ਼ਤਹਿਗੜ੍ਹ ਸਾਹਿਬ, 4 ਮਈ (ਬਲਜਿੰਦਰ ਸਿੰਘ)-ਪਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਅੱਜ ਭੱਟੀ ਫਾਰਮ ਸਰਹਿੰਦ ਵਿਖੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਲੱਡੂ ਵੰਡ ਕੇ ਜਸ਼ਨ ਮਨਾਏ ਗਏ | ਭਾਜਪਾ ਵਰਕਰਾਂ ਨੇ ਹੱਥਾਂ ਵਿਚ ਪਾਰਟੀ ਝੰਡੇ ਲੈ ਕੇ ਢੋਲ ਵਜਾਉਂਦੇ ਹੋਏ ਭੱਟੀ ਫਾਰਮ ਤੋਂ ਜੀ.ਟੀ ਰੋਡ ਬੱਸ ਸਟੈਂਡ ਤੱਕ ਜਸ਼ਨ ਮਾਰਚ ਕੱਢਿਆ, ਜਿੱਥੇ ਦੁਕਾਨਦਾਰਾਂ ਨੂੰ ਲੱਡੂ ਵੰਡ ਕੇ ਉਨ੍ਹਾਂ ਨਾਲ ਜਿੱਤ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਅਤੇ ਲੋਕ-ਹਿਤੈਸ਼ੀ ਨੀਤੀਆਂ ਦੀ ਜਿੱਤ ਹੈ | ਉਨ੍ਹਾਂ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਮਜ਼ਬੂਤ ਲੀਡਰਸ਼ਿਪ ਅਤੇ ਸੰਗਠਨਕ ਕਾਬਲੀਅਤ ਨੂੰ ਵੀ ਇਸ ਸਫਲਤਾ ਦਾ ਵੱਡਾ ਕਾਰਨ ਦੱਸਿਆ | ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਵਿਕਾਸਮੁੱਖੀ ਨੀਤੀਆਂ, ਗਰੀਬ ਕਲਿਆਣ ਯੋਜਨਾਵਾਂ ਅਤੇ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਲੋਕਾਂ ਵਲੋਂ ਵੱਡਾ ਸਮਰਥਨ ਮਿਲ ਰਿਹਾ ਹੈ, ਜਿਸ ਦਾ ਨਤੀਜਾ ਇਹ ਇਤਿਹਾਸਕ ਜਿੱਤ ਹੈ | ਭੱਟੀ ਨੇ ਕਿਹਾ ਕਿ ਪੰਜਾਬ ਅੰਦਰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਵੱਡੇ ਬਹੁਮਤ ਨਾਲ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਏਗੀ | ਇਸ ਮੌਕੇ 'ਤੇ ਰਸ਼ਪਿੰਦਰ ਸਿੰਘ ਢਿੱਲੋਂ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਵਿਜੇ ਪਾਠਕ, ਸਰਬਜੀਤ ਸਿੰਘ ਮੱਖਣ, ਦਵਿੰਦਰ ਭੱਟ, ਪਰਵਿੰਦਰ ਸਿੰਘ ਦਿਓਲ, ਅਜੈਬ ਸਿੰਘ ਜਖਵਾਲੀ, ਤਰਲੋਚਨ ਸਿੰਘ ਲਾਲੀ, ਵਿੱਕੀ ਰਾਏ, ਸੰਦੀਪ ਗਾਬਾ, ਗੁਰਮੁਖ ਸਿੰਘ ਜੱਲ੍ਹਾ, ਹਰਪਾਲ ਸਿੰਘ ਬੇਦੀ, ਸ਼ਾਮ ਸੁੰਦਰ ਭਾਰਦਵਾਜ, ਬਲਵੀਰ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਮੋਹਿਤ ਸ਼ਰਮਾ, ਸੋਨੰੂ ਭੁੰਬਕ, ਹਰੀਸ਼ ਅਗਰਵਾਲ, ਪਰਮਜੀਤ ਸਿੰਘ ਪੰਮਾ, ਪ੍ਰੀਤਇੰਦਰ ਵਜ਼ੀਰਾਬਾਦ, ਰੋਹਿਤ, ਬਲਦੀਪ ਸਿੰਘ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਗੁਰਮੁਖ ਸਿੰਘ ਸਰਹਿੰਦ, ਕੁਲਦੀਪ ਸਹੋਤਾ, ਕੁਲਦੀਪ ਸਿੰਘ ਕਾਲਾ, ਰਣਜੀਤ ਸਿੰਘ ਲਾਲੀ, ਰਾਜੀਵ ਧਨੋਆ, ਪਰਮਜੀਤ ਕੌਰ, ਗਗਨਦੀਪ ਕੌਰ, ਅਮਨਦੀਪ ਭਾਨੀ, ਸੰਦੀਪ ਲਵਲੀ, ਬਲਵਿੰਦਰ ਕੌਰ, ਕੀਰਤ ਬੇਦੀ, ਸੁਰਿੰਦਰ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨੀਸ਼ ਨਿਊਆਂ ਨੂੰ 'ਆਪ' ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇੇ ਵਿੱਕੀ ਚਾਹਲ ਵਲੋਂ ਵਧਾਈ ਅਗਲੀ ਖ਼ਬਰ ਭਾਜਪਾ ਦੀ ਜਿੱਤ 'ਤੇ ਮੰਡੀ ਗੋਬਿੰਦਗੜ੍ਹ 'ਚ ਮਨਾਇਆ ਜਸ਼ਨ
Ad Position 24