08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੋਆਪ੍ਰੇਟਿਵ ਸੁਸਾਇਟੀਆਂ ਰਾਹੀ ਕਿਸਾਨਾਂ ਨੂੰ ਦਿੱਤੇ ਜਾਂਦੇ ਹੱਦ ਕਰਜ਼ੇ ਨਵੇਂ ''ਸਕੇਲ ਆਫ਼ ਫਾਇਨਾਂਸ'' ਲਾਗੂ ਨਾ ਕਰਨ ਕਰਕੇ ਕਿਸਾਨੀ ਆਰਥਿਕ ਸੰਕਟ 'ਚ-ਦਵਿੰਦਰ ਸਿੰਘ ਮਾਜਰੀ

Ad Position 21
No active advertisement
ਅਜੀਤ ਡੈਸਕ 05-05-2026
ਖਮਾਣੋਂ, 4 ਮਈ (ਮਨਮੋਹਣ ਸਿੰਘ ਕਲੇਰ)-ਕੋਆਪ੍ਰ੍ਰ੍ਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਹੱਦ ਕਰਜ਼ੇ, ਜੋ ਕਿ ਸਰਕਾਰ ਵਲੋਂ ਨਵੇਂ ਸਕੇਲ ਆਫ਼ ਫਾਈਨਾਂਸ ਦਿੱਤੇ ਜਾਣੇ ਚਾਹੀਦੇ ਹਨ | ਉਹ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ ਨਹੀਂ ਦਿੱਤੇ ਜਾ ਰਹੇ | ਜਿਸ ਨਾਲ ਪਹਿਲਾਂ ਹੀ ਆਰਥਿਕ ਤੌਰ 'ਤੇ ਪਛੜ ਚੁੱਕੀ ਕਿਸਾਨੀ ਲਈ ਅਤਿਅੰਤ ਮੰਦਭਾਗਾ ਹੈ | ਇਹ ਸ਼ਬਦ ਦਵਿੰਦਰ ਸਿੰਘ ਮਾਜਰੀ ਸਮਾਜਿਕ ਕਾਰਕੁਨ ਸਰਗਰਮ ਕਿਸਾਨ ਆਗੂ ਨੇ ਕਹਿੰਦਿਆਂ ਕਿਹਾ ਕਿ ਜਦੋਂ ਸਰਕਾਰ ਵਲੋਂ ਉਕਤ ਸਕੇਲ ਜਾਰੀ ਕਰਨ ਲਈ ਬਾਕਾਇਦਾ ਅਧਿਕਾਰਤ ਪੱਤਰ ਜਾਰੀ ਹੋ ਚੁੱਕਾ ਹੈ | ਪ੍ਰੰਤੂ ਕੋਆਪ੍ਰੇਟਿਵ ਵਿਭਾਗ ਨਾਲ ਜੁੜੇ ਅਧਿਕਾਰੀ ਇਸ ਪੱਤਰ ਨੂੰ ਮੰਨਣ ਤੋਂ ਇਨਕਾਰੀ ਹੋਣ ਕਰਕੇ ਕਿਸਾਨਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਨਵੇਂ ਸਕੇਲ ਆਫ਼ ਫਾਈਨਾਂਸ ਦੇ ਲਾਗੂ ਹੋਣ ਕਾਰਨ ਕਿਸਾਨਾਂ ਨੂੰ ਮਹਿੰਗਾਈ ਭਰੇ ਸਮੇਂ ਕਾਫ਼ੀ ਲਾਭ ਹੋਣਾ ਯਕੀਨੀ ਹੈ ਕਿਉਂਕਿ ਜਦੋਂ ਮਹਿੰਗਾਈ ਵੱਧ ਗਈ ਤਾਂ ਬੀਜ, ਤੇਲ, ਖਾਦ, ਸਪਰੇਅ ਆਦਿ ਦੇ ਭਾਅ ਕਾਫ਼ੀ ਵੱਧ ਗਏ ਹਨ | ਜਿਸ ਕਰਕੇ ਪੁਰਾਣੇ ਸਕੇਲ ਆਫ਼ ਫਾਈਨਾਂਸ ਨਾਲ ਕਿਸਾਨਾਂ ਨੂੰ ਅਜਿਹੇ 'ਚ ਉਕਤ ਵਸਤੂਆਂ ਦੀ ਖ਼ਰੀਦ ਕਰਨ ਲਈ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਸਰਕਾਰ ਤੋਂ ਤੁਰੰਤ ਪ੍ਰਭਾਵ ਨਾਲ ਇਹ ਨਵੇਂ ਸਕੇਲ ਲਾਗੂ ਕਰਵਾ ਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਬਿਆਨਾਂ ਨਾਲ ਪੰਜਾਬ ਦਾ ਅਕਸ ਹੋਇਆ ਖ਼ਰਾਬ-ਨਾਗਰਾ, ਰਾਮਗੜ੍ਹ ਅਗਲੀ ਖ਼ਬਰ ਅਧਿਆਤਮਿਕ ਕ੍ਰਾਂਤੀ ਨਾਲ ਸੰਸਾਰ ਨੂੰ ਜੋੜ ਰਹੇ ਹਨ ਸੰਤ ਰਾਮਪਾਲ-ਡਾ. ਨਵਜੋਤ ਕੌਰ ਸਿੱਧੂ
Ad Position 24