14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਾਜਪਾ ਦੀ ਵੱਖ-ਵੱਖ ਸੂਬਿਆਂ 'ਚ ਹੋਈ ਵੱਡੀ ਜਿੱਤ ਦੀ ਖ਼ੁੁਸ਼ੀ 'ਚ ਬੱਬੂ ਬਾਂਸਲ ਤੇ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਵੰਡੇ ਗਏ ਲੱਡੂ

Ad Position 21
No active advertisement
ਅਜੀਤ ਡੈਸਕ 06-05-2026
ਨਾਭਾ, 5 ਮਈ (ਜਗਨਾਰ ਸਿੰਘ ਦੁਲੱਦੀ)-ਭਾਜਪਾ ਦੀ ਦੇਸ ਦੇ ਵੱਖ-ਵੱਖ ਸੂਬਿਆਂ ਵਿਚ ਹੋਈ ਵੱਡੀ ਜਿੱਤ ਦੀ ਖ਼ੁਸ਼ੀ 'ਚ ਨਾਭਾ ਹਲਕੇ ਤੋਂ ਭਾਜਪਾ ਵਪਾਰ ਮੰਡਲ ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਅਤੇ ਅਗਰਵਾਲ ਸਭਾ ਨਾਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕਾ ਨਾਭਾ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਗੇਟ ਸਥਿਤ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਏ ਗਏ | ਭਾਜਪਾ ਆਗੂਆਂ ਨੇ ਪੱਛਮੀ ਬੰਗਾਲ ਦੀ ਜਿੱਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬੰਗਾਲ ਨੇ 'ਮਾਫ਼ੀਆ ਅਤੇ ਨਸ਼ਾ' ਖ਼ਿਲਾਫ਼ ਵੋਟ ਪਾਈ ਹੈ, ਉਸ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ ਅਤੇ ਪੰਜਾਬ ਵਿਚ ਵੀ 'ਤਖ਼ਤਾ ਪਲਟ' ਹੋਵੇਗਾ, ਕਿਉਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਜੂਦ ਖ਼ਤਮ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਕਰਕੇ ਪੰਜਾਬ ਦਾ ਹਰ ਵਰਗ ਆਪ ਦੀ ਸਰਕਾਰ ਤੋਂ ਦੁਖੀ ਹੈ | ਉਨ੍ਹਾਂ ਨੇ ਇਸ ਜਿੱਤ ਨੂੰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਦੱਸਿਆ | ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਜਿੱਤ ਦਾ ਨਾਭਾ 'ਚ ਜਸ਼ਨ ਮਨਾਇਆ ਗਿਆ ਹੈ, ਜਿੱਥੇ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਪ੍ਰਗਟਾਈ ਗਈ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ ਅਤੇ ਭਾਜਪਾ ਸੱਤਾ ਵਿਚ ਆ ਗਈ ਹੈ, ਜਿਸ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਦੇਖਣ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਸ਼ਾਨਦਾਰ ਜਿੱਤ ਹੋਈ ਹੈ ਜਿਸ ਦੇ ਚੱਲਦਿਆਂ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਆਗੂਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਤੇ ਹੁਣ 2027 ਵਿਚ ਪੰਜਾਬ ਦੀ ਵਾਰੀ ਹੈ | ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਬਰਿੰਦਰ ਬਿੱਟੂ, ਵਿਨੋਦ ਕਾਲੜਾ, ਗੌਰਵ ਜਲੋਟਾ, ਪਰਮਿੰਦਰ ਗੁਪਤਾ, ਅਸ਼ੋਕ ਜਿੰਦਲ, ਅਮਰ ਚੰਦ ਕਥੂਰੀਆ, ਪਵਨ ਗਰਗ, ਵਿਸਾਲ ਸ਼ਰਮਾ, ਜੀ.ਐੱਸ. ਸੋਢੀ, ਐਡਵੋਕੇਟ ਅਤੁਲ ਬਾਂਸਲ, ਐਡਵੋਕੇਟ ਨਰਿੰਦਰ ਸ਼ਰਮਾ, ਗਿਰਧਾਰੀ ਲਾਲ ਬਾਂਸਲ, ਅਨਿਲ ਖੱਟਰ ਨੰਨੀ, ਰੋਬਿਨ ਗੋਇਲ, ਪ੍ਰਮੋਦ ਜਿੰਦਲ, ਅਸ਼ੋਕ ਸਿੰਗਲਾ, ਸੰਜੀਵ ਜਿੰਦਲ, ਸੁਭਾਸ਼ ਬਾਂਸਲ, ਰਾਮ ਕਿ੍ਸ਼ਨ ਭੱਲਾ, ਯੁੱਧਵੀਰ ਸੋਢੀ, ਨਵਦੀਪ ਬਾਵਾ, ਰਾਜੇਸ਼ ਨਿਟੀ, ਸੰਦੀਪ ਸਿੰਗਲਾ, ਕਮਲ ਕੁਮਾਰ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਵਿਚ ਗੋਡਿਆਂ ਦੇ ਦਰਦ ਲਈ ਓ. ਪੀ. ਡੀ. ਕੈਂਪ ਅਗਲੀ ਖ਼ਬਰ ਭਾਜਪਾ ਤੇ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ 2 ਪਹਿਲੂ-ਭੁੱਟਾ
Ad Position 24