31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਿੰਡ ਸਵਾਜਪੁਰ ਦੇ ਗੁਰੂਘਰ ਵਿਚੋਂ ਕਣਕ ਤੇ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 10-05-2026
ਪਟਿਆਲਾ, 9 ਮਈ (ਮਨਦੀਪ ਸਿੰਘ ਖਰੌੜ)-ਇਥੋਂ ਦੇ ਪਿੰਡ ਸਵਾਜਪੁਰ ਦੇ ਗੁਰੂਘਰ ਦੀ ਗੋਲਕ ਵਿਚੋਂ ਕੋਈ 25 ਹਜਾਰ ਰੁਪਏ ਅਤੇ ਕਣਕ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਹਰਦਮ ਸਿੰਘ ਨੇ ਥਾਣਾ ਪਸਿਆਣਾ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਮਈ ਨੂੰ ਉਹ ਸਵੇਰੇ ਤਿੰਨ ਵਜੇ ਉਹ ਗੁਰੂਘਰ ਮੱਥਾ ਟੇਕਣ ਆਇਆ ਤਾਂ ਉਸ ਨੇ ਦੇਖਿਆ ਕਿ ਦਰਬਾਰ ਸਾਹਿਬ ਦਾ ਦਰਵਾਜੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਗੋਲਕ ਵਿਚੋਂ 25 ਹਜਾਰ ਰੁਪਏ ਅਤੇ ਗੁਰੂਘਰ ਵਿਚ ਪਏ ਕਣਕ ਦੇ 13 ਥੈਲੇ ਗ਼ਾਇਬ ਸਨ | ਜਿਸ ਆਧਾਰ ਉੱਤੇ ਪੁਲਿਸ ਨੇ ਮੁਲਜਮ ਸੁਰਪ੍ਰੀਤ ਸਿੰਘ, ਕੁਲਵੰਤ ਸਿੰਘ ਵਾਸੀਅਨ ਜਿਲ੍ਹਾ ਪਟਿਆਲਾ ਖਿਲਾਫ ਕੇਸ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੇ ਨਵ-ਨਿਯੁਕਤ ਅਹੁਦੇਦਾਰ ਕਰਨ ਸਿੰਘ, ਰੱਖੜਾ ਅਤੇ ਕਮਾਲਪੁਰ ਵਲੋਂ ਸਨਮਾਨਿਤ <br/> ਅਗਲੀ ਖ਼ਬਰ ਜ਼ਿਲ੍ਹਾ ਕਚਹਿਰੀਆਂ ਵਿਖੇ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ 'ਚ 10274 ਕੇਸਾਂ ਦਾ ਨਿਪਟਾਰਾ
Ad Position 24