30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੂਬੇ ਦੇ ਲੋਕ ਭਾਜਪਾ ਦੀਆਂ ਦੇਸ਼ ਪੱਖੀ ਨੀਤੀਆਂ ਕਾਰਨ ਭਾਜਪਾ 'ਚ ਹੋ ਰਹੇ ਸ਼ਾਮਿਲ-ਭੱਟੀ, ਚੀਮਾ

Ad Position 21
No active advertisement
ਅਜੀਤ ਡੈਸਕ 11-05-2026
ਖਮਾਣੋਂ, 10 ਮਈ (ਜੋਗਿੰਦਰ ਪਾਲ)-ਐਡਵੋਕੇਟ ਕਰਨਵੀਰ ਸਿੰਘ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਦੀ ਇਕੱਤਰਤਾ ਮਿੱਤਰਾਂ ਦੇ ਢਾਬੇ ਵਿਖੇ ਕੀਤੀ ਗਈ ਜਿਸ ਵਿਚ ਪਰਮਿੰਦਰ ਸਿੰਘ ਬਰਾੜ ਜਰਨਲ ਸਕੱਤਰ ਪੰਜਾਬ ਅਤੇ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਦੀਆਂ ਦੇਸ਼ ਪੱਖੀ ਨੀਤੀਆਂ ਨੂੰ ਦੇਖ ਕੇ ਹਰ ਰੋਜ਼ ਵੱਖ-ਵੱਖ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਭਾਜਪਾ ਅੰਦਰ ਹਰ ਛੋਟੇ ਵੱਡੇ ਵਰਕਰ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ | ਵਰਕਰਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਅੱਜ ਥਾਂ-ਥਾਂ 'ਤੇ ਇਹੀ ਗੱਲ ਹੋ ਰਹੀ ਹੈ ਕਿ ਜੇਕਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਨਰਿੰਦਰ ਮੋਦੀ ਅਤੇ ਭਾਜਪਾ ਹੀ ਹੈ | ਪਾਰਟੀ ਦੇ ਸੀਨੀਅਰ ਯੂਥ ਆਗੂ ਅਮਨ ਕੁਮਾਰ ਦੀ ਅਗਵਾਈ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਮੂਲੀਅਤ ਕੀਤੀ ਅਤੇ ਐਡਵੋਕੇਟ ਕਰਨਵੀਰ ਸਿੰਘ ਨੇ ਵੱਡੀ ਗਿਣਤੀ 'ਚ ਪਹੁੰਚੇ ਸਾਰੇ ਵਰਕਰਾਂ ਨੂੰ ਜੀ ਆਇਆਂ ਕਿਹਾ | ਪਾਰਟੀ 'ਚ ਸ਼ਾਮਿਲ ਹੋਏ ਸਾਰੇ ਵਰਕਰਾਂ ਦਾ ਦੀਦਾਰ ਸਿੰਘ ਭੱਟੀ ਤੇ ਜਗਦੀਪ ਸਿੰਘ ਚੀਮਾ ਨੇ ਸਿਰੋਪਾਉ ਪਾ ਕੇ ਸਵਾਗਤ ਕੀਤਾ ਅਤੇ ਆਉਣ ਵਾਲੀਆਂ ਚੋਣਾਂ ਚ ਪਾਰਟੀ ਅੰਦਰ ਤਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਵਰਨ ਸਿੰਘ ਸੈਪਲਾਂ, ਸੰਮਤੀ ਮੈਂਬਰ ਸੰਘੋਲ ਪੂਜਾ ਰਾਣੀ, ਅਮਰਜੀਤ ਰਾਣਾ ਮੰਡਲ ਪ੍ਰਧਾਨ, ਐਡਵੋਕੇਟ ਪਰਮਿੰਦਰ ਸਿੰਘ, ਐਡਵੋਕੇਟ ਸੁਰਿੰਦਰ ਸਿੰਘ ਸਾਗੀ, ਸ਼ੰਕਰ ਪੇਸ਼ੀ ਜਨਰਲ ਸਕੱਤਰ, ਐਡ: ਰਾਜਵੀਰ ਸਿੰਘ ਗਰੇਵਾਲ, ਗੋਤਮ ਰਿਸ਼ੀ, ਗੁਰਪ੍ਰੀਤ ਸਿੰਘ ਸੋਮਲ, ਕੁਲਵਿੰਦਰ ਸਿੰਘ ਸੋਮਲ, ਜਤਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਸ਼ਲਿੰਦਰ ਕੁਮਾਰ, ਕਰਨੈਲ ਸਿੰਘ ਧੂੰਦਾ, ਰੋਹਿਤ ਰਾਣਾ ਨੰਗਲਾਂ, ਸ਼ਿਆਮ ਲਾਲ ਨਰੂਲਾ, ਬਿ੍ਜ ਲਾਲ ਸ਼ਰਮਾ, ਅਮਰਜੀਤ ਰਾਣਾ ਸੰਘੋਲ, ਗੁਰਪ੍ਰੀਤ ਸਿੰਘ ਪੋਹਲੋ ਮਾਜਰਾ, ਤਲਵਿੰਦਰ ਸਿੰਘ, ਅਮਨਾ, ਕਰਨੈਲ ਸਿੰਘ, ਰਜਿੰਦਰ ਕੁਮਾਰ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਧੂੰਦਾ ਹਰਦੇਵ ਸਿੰਘ ਧੂੰਦਾ, ਰੋਹਿਤ ਰਾਣਾ, ਰਵਿੰਦਰ ਰਾਣਾ, ਸੌਰਵ ਕੌਸ਼ਲ, ਗੁਰਵਿੰਦਰ ਸਿੰਘ ਸੋਢੀ, ਗੁਰਮੁਖ ਸਿੰਘ ਕਾਲਾ, ਪਰਮਵੀਰ ਸ਼ਰਮਾ, ਰਜੇਸ਼ ਕੁਮਾਰ ਸ਼ਰਮਾ ਸੰਘੋਲ, ਗੁਰਜੰਟ ਸਿੰਘ, ਸਿਮਰਨਪ੍ਰੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਕੱਜਲ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਵੀ ਵਰਕਰ ਹਾਜ਼ਰ ਸਨ |
ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਦਾ ਹੋਇਆ ਵਿਰੋਧ
ਖਮਾਣੋਂ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੂੰ ਉਸ ਸਮੇਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਪਹੁੰਚਣ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ | ਵਿਰੋਧ ਪ੍ਰਦਰਸ਼ਨ ਦੀ ਅਗਵਾਈ 'ਆਪ' ਯੂਥ ਵਿੰਗ ਦੇ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਵਿੱਕੀ ਚਾਹਲ ਨੇ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਮਾਲਵਾ ਜ਼ੋਨ ਦੇ ਇੰਚਾਰਜ ਦੀਪਕ ਬਾਤਿਸ਼ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਭਾਜਪਾ ਵਿਰੋਧੀ ਬੈਨਰ ਫੜੇ ਹੋਏ ਸਨ ਅਤੇ 'ਭਾਜਪਾ ਮੁਰਦਾਬਾਦ' ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟਾਇਆ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਕਲੱਬ ਨੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਡਾ. ਰਾਸ਼ਿਦ ਰਸ਼ੀਦ ਨੇ ਸੰਭਾਲਿਆ ਮਾਤਾ ਗੁਜਰੀ ਕਾਲਜ ਦੇ ਡੀਨ ਸੱਭਿਆਚਾਰਕ ਮਾਮਲੇ ਦਾ ਅਹੁਦਾ
Ad Position 24