ਫ਼ਤਹਿਗੜ੍ਹ ਸਾਹਿਬ, 11 ਮਈ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਅਸ਼ੋਕਾ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪਰਿਸ਼ਦ ਦੇ ਅਹੁਦੇਦਾਰਾਂ ਵਲੋਂ ਭਾਰਤ ਮਾਂ ਦੀ ਫ਼ੋਟੋ ਅੱਗੇ ਜੋਤ ਜਗਾ ਅਤੇ ਫੁੱਲ ਭੇਟ ਕਰਕੇ ਕੀਤੀ ਗਈ | ਪ੍ਰੀਸ਼ਦ ਪ੍ਰਧਾਨ ਮੁਨੀਸ਼ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰੇਕ ਦੀ ਜ਼ਿੰਦਗੀ ਵਿਚ ਮਾਂ ਦਾ ਇਕ ਅਹਿਮ ਰੋਲ ਹੁੰਦਾ ਹੈ | ਮਾਂ ਦਾ ਕਰਜ਼ ਅਸੀਂ ਕਦੇ ਅਦਾ ਨਹੀਂ ਕਰ ਸਕਦੇ | ਪ੍ਰੋਗਰਾਮ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ, ਗੀਤ ਗਾਏ ਅਤੇ ਮਾਂ ਦੀ ਅਹਿਮੀਅਤ ਪ੍ਰਤੀ ਭਾਸ਼ਣ ਦਿੱਤੇ | ਪ੍ਰੀਸ਼ਦ ਵਲੋਂ ਸਾਰੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਜਸਵਿੰਦਰ ਕੌਰ, ਸਕੱਤਰ ਅਰਵਿੰਦ ਵਰਮਾ, ਅਨੁਜ ਜਿੰਦਲ, ਰਾਜੇਸ਼ ਧੀਮਾਨ, ਸੁਮਿਤ ਮੋਦੀ, ਵਰੁਣ ਮਾਂਗੀ, ਮਨੀਸ਼ ਮਾਂਗੀ, ਨਿਤਿਨ ਸੂਦ, ਸੰਦੀਪ ਸੂਦ, ਰਾਖੀ ਵਰਮਾ, ਪਰਮਪ੍ਰੀਤ ਵਰਮਾ, ਰੁਚਿਕਾ ਜਿੰਦਲ, ਮੀਨਾਕਸ਼ੀ ਮੋਦੀ, ਸ਼ੈਲੀ ਗੁਪਤਾ, ਡਾ. ਸ਼ੀਨਮ, ਕਮਲਜੀਤ ਕੌਰ ਸੁਮੰਤ ਅਤੇ ਪੂਰਨ ਸਹਿਗਲ ਵੀ ਹਾਜ਼ਰ ਸਨ |